ਸਟੋਕਸ ''ਤੇ ਝਗੜੇ ਦੇ ਦੋਸ਼ ਤੈਅ, ਖੇਡਣਾ ਸ਼ੱਕੀ

01/16/2018 1:40:17 AM

ਲੰਡਨ— ਇੰਗਲੈਂਡ ਦੀ ਕਰਾਊਨ ਪ੍ਰਾਸੀਕਿਊਸ਼ਨ ਸਰਵਿਸ (ਸੀ. ਪੀ. ਐੱਸ.) ਨੇ ਪਿਛਲੇ ਦਸੰਬਰ ਮਹੀਨੇ ਬ੍ਰਿਸਟਲ ਨਾਈਟ ਕਲੱਬ 'ਚ ਹੋਏ ਝਗੜੇ ਦੇ ਮਾਮਲੇ ਵਿਚ ਆਲਰਾਊਂਡਰ ਬੇਨ ਸਟੋਕਸ 'ਤੇ ਦੋਸ਼ ਤੈਅ ਕਰ ਦਿੱਤੇ ਹਨ, ਜਿਸ ਤੋਂ ਬਾਅਦ ਹੁਣ ਇੰਗਲਿਸ਼ ਕ੍ਰਿਕਟਰ ਦਾ ਕੌਮਾਂਤਰੀ ਕ੍ਰਿਕਟ 'ਚ ਖੇਡਣਾ ਸ਼ੱਕੀ ਹੋ ਗਿਆ ਹੈ। 26 ਸਾਲਾ ਸਟੋਕਸ, 28 ਸਾਲਾ ਰਿਆਨ ਅਲੀ ਤੇ 26 ਸਾਲਾ ਰਿਆਨ ਹੇਲ ਨੂੰ ਇਸ ਦੋਸ਼ ਦੇ ਸਬੰਧ ਵਿਚ ਨਿਰਧਾਰਿਤ ਕੀਤੀ ਜਾਣ ਵਾਲੀ ਮਿਤੀ 'ਤੇ ਬ੍ਰਿਸਟਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੋਣਾ ਪਵੇਗਾ। 
ਸਟੋਕਸ ਨੂੰ ਆਈ. ਪੀ. ਐੱਲ. ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਆਈ. ਪੀ. ਐੱਲ. ਨੂੰ ਲੈ ਕੇ ਹੁਣ ਉਸ ਦੇ ਲਈ ਸਥਿਤੀ ਸਪੱਸ਼ਟ ਨਹੀਂ ਦਿਖਾਈ ਦਿੰਦੀ।