ਤਗਮਾ ਜੇਤੂ ਮਹਿਲਾ ਮੁੱਕੇਬਾਜ਼ ਦੀ ਮਦਦ ਲਈ ਅੱਗੇ ਆਈ ਸੁਸ਼ਮਾ ਸਵਰਾਜ

11/13/2017 9:05:06 AM

ਨਵੀਂ ਦਿੱਲੀ, (ਬਿਊਰੋ)— ਹਰਿਆਣਾ ਦੇ ਰੋਹਤਕ 'ਚ ਆਯੋਤਿ ਰਾਸ਼ਟਰੀ ਜੂਨੀਅਰ ਮਹਿਲਾ ਮੁੱਕੇਬਾਜ਼ੀ 'ਚ ਕਾਂਸੀ ਤਮਗਾ ਜਿੱਤਣ ਵਾਲੀ ਝਲਕ ਤੋਮਰ ਦੀ ਮਦਦ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਗੇ ਆਈ ਹੈ। ਤੋਮਰ ਨੇ ਟਵਿੱਟਰ ਦੇ ਜ਼ਰੀਏ ਸੁਸ਼ਮਾ ਤੋਂ ਵਿਦੇਸ਼ 'ਚ ਜਾਣ ਦੇ ਲਈ ਤੁਰੰਤ ਪਾਸਪੋਰਟ ਬਣਵਾਉਣ ਦੀ ਮੰਗ ਕੀਤੀ। ਸੁਸ਼ਮਾ ਨੇ ਉਸ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਉਸ ਦਾ ਪਾਸਪੋਰਟ ਤਿਆਰ ਕਰ ਦਿੱਤਾ ਜਾਵੇਗਾ।
 


ਜ਼ਿਕਰਯੋਗ ਹੈ ਕਿ ਖਾਂਜਾਪੁਰ ਪਿੰਡ ਦੇ ਵਸਨੀਕ ਤੇਜ ਬਹਾਦੁਰ ਤੋਮਰ ਦੀ ਧੀ ਝਲਕ ਤੋਮਰ ਨੇ ਰਾਜਸਥਾਨ ਉਦੇਪੁਰ ਟੀਮ ਵੱਲੋਂ ਹਰਿਆਣਾ ਦੇ ਰੋਹਤਕ 'ਚ ਆਯੋਜਿਤ ਰਾਸ਼ਟਰੀ ਜੂਨੀਅਰ ਮਹਿਲਾ ਮੁੱਕੇਬਾਜ਼ੀ 'ਚ 54 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲੈ ਕੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਤਮਗਾ ਜਿੱਤ ਕੇ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਸੀ।
 


ਝਲਕ ਦੀ ਜੂਨੀਅਰ ਟੀਮ ਇੰਡੀਆ ਕੈਂਪ ਦੇ ਲਈ ਚੋਣ ਕੀਤੀ ਗਈ ਸੀ। ਝਲਕ ਇਨ੍ਹਾਂ ਦਿਨਾਂ 'ਚ ਹੇਮਰਾਜ ਕਸਰਤਖਾਨਾ ਉਦੇਪੁਰ 'ਚ ਟ੍ਰੇਨਿੰਗ ਪ੍ਰਾਪਤ ਕਰ ਰਹੀ ਹੈ। ਝਲਕ ਤੋਮਰ ਨੇ ਇਸ ਤੋਂ ਪਹਿਲਾਂ ਵੀ ਜੋਧਪੁਰ 'ਚ ਹੋਈ ਰਾਸ਼ਟਰੀ ਮੁੱਕੇਬਾਜ਼ੀ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਉਹ ਵਿਦੇਸ਼ 'ਚ ਆਪਣੀ ਧਾਕ ਜਮਾਉਣਾ ਚਾਹੁੰਦੀ ਹੈ।