B''Day Spcl : ਜਾਣੋ ਇਸ ਤਰ੍ਹਾਂ ਪਹਿਲਵਾਨ ਸੁਸ਼ੀਲ ਨੇ ਉੱਚਾ ਕੀਤਾ ਦੇਸ਼ ਦਾ ਨਾਂ

05/26/2019 3:53:25 PM

ਨਵੀਂ ਦਿੱਲੀ : ਓਲੰਪਿਕ ਵਿਚ ਭਾਰਤ ਨੂੰ 2-2 ਤਮਗੇ ਦਿਵਾਉਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। 26 ਮਈ 1983 ਨੂੰ ਜਨਮੇ ਸੁਸ਼ੀਲ ਨੇ ਕੁਸ਼ਤੀ ਵਿਚ ਵੱਡਾ ਨਾਂ ਕਮਾਇਆ ਹੈ। ਭਾਰਤ ਵਿਚ ਕੁਸ਼ਤੀ ਨੂੰ ਪ੍ਰਸਿੱਧ ਬਣਾਉਣ ਲਈ ਸੁਸ਼ੀਲ ਨੂੰ ਯਾਦ ਕੀਤਾ ਜਾਂਦਾ ਹੈ। ਸੁਸ਼ੀ ਦਾ ਜਨਮ ਬਾਪਰੋਲਾ ਦਿੱਲੀ ਵਿਖੇ ਹੋਇਆ ਸੀ। ਕੁਸ਼ਤੀ ਸੁਸ਼ੀਲ ਨੂੰ ਵਿਰਾਸਤ ਤੋਂ ਮਿਲੀ ਸੀ। ਸੁਸ਼ੀਲ ਦੇ ਪਿਤਾ ਦੀਵਾਨ ਨੇ ਵੀ ਆਪਣੀ ਜਵਾਨੀ ਦੇ ਦਿਨਾ ਵਿਚ ਕੁਸ਼ਤੀ ਖੇਡੀ ਸੀ। ਹਾਲਾਂਕਿ ਬਾਅਦ ਵਿਚ ਪਰਿਵਾਰ ਪਾਲਣ ਲਈ ਦੀਵਾਨ ਨੇ ਐੱਮ. ਟੀ. ਐੱਨ. ਐੱਲ. ਵਿਚ ਡ੍ਰਾਈਵਰੀ ਦੀ ਨੌਕਰੀ ਕਰ ਲਈ। ਸੁਸ਼ੀਲ ਨੇ ਸਿਰਫ 14 ਸਾਲ ਦੀ ਉਮਰ ਤੋਂ ਪਹਿਲਵਾਨੀ ਸਿਖਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਉਸ ਦੌਰ ਵਿਚ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਪਰ ਬਾਵਜੂਦ ਇਸ ਦੇ ਸੁਸ਼ੀਲ ਦੇ ਪਰਿਵਾਰ ਨੇ ਉਸਦੇ ਪਾਲਣ ਪੋਸ਼ਣ ਵਿਚ ਕੋਈ ਕਮੀ ਨਹੀਂ ਛੱਡੀ। ਸੁਸ਼ੀਲ ਨੇ ਜੂਨੀਅਰ ਪੱਧਰ ਵਿਚ ਇਕ ਹੋਣਹਾਰ ਪਹਿਲਵਾਨ ਦੇ ਰੂਪ ਵਿਚ ਸ਼ੁਰੂਆਤ ਕੀਤੀ ਸੀ।

ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਸਾਲ 2010 ਵਿਚ ਸੁਸ਼ੀਲ ਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿਚ ਵਿਸ਼ਵ ਟਾਈਟਲ ਦਾ ਖਿਤਾਬ ਜਿੱਤਿਆ। ਸਾਲ 2011 ਵਿਚ ਉਸਦੇ ਬਿਹਤਰ ਪ੍ਰਦਰਸ਼ਨ ਨੂੰ ਦੇਖਦਿਆਂ ਸਰਕਾਰ ਨੇ ਉਸ ਨੂੰ ਪਦਮ ਸ਼ਰੀ ਪੁਰਸਕਾਰ ਨਾਲ ਸਨਮਾਨਤ ਕੀਤਾ। ਸਾਲ 2012 ਵਿਚ ਸੁਸ਼ੀਲ ਨੇ ਸਮਰ ਓਲੰਪਿਕ ਵਿਚ ਸਿਲਵਰ ਮੈਡਲ ਵਿਚ ਕਬਜਾ ਕੀਤਾ। ਓਲੰਪਿਕ ਵਿਚ ਸੁਸ਼ੀਲ ਭਾਰਤ ਲਈ ਝੰਡਾ ਬਰਦਾਰ ਬਣੇ। ਇਸ ਓਲੰਪਿਕ ਵਿਚ ਸੁਸ਼ੀਲ ਨੇ ਚਾਂਦੀ ਤਮਗੇ 'ਤੇ ਕਬਜਾ ਕੀਤਾ।