ਕੀ ਸੁਸ਼ੀਲ ਡਬਲਿਊ.ਡਬਲਿਊ.ਈ. ''ਚ ਦਿਸਣਗੇ? ਹੋਇਆ ਫੈਸਲਾ

04/01/2017 8:51:11 PM

ਨਵੀਂ ਦਿੱਲੀ— ਲੰਬੇ ਸਮੇਂ ਤੋਂ 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਾ ਡਬਲਿਊ.ਡਬਲਿਊ.ਈ. ਨਾਲ ਜੁੜਨ ਦੀਆਂ ਖਬਰਾਂ ਆ ਰਹੀਆਂ ਸਨ। ਪਰ ਹੁਣ ਅਜਿਹੀਆਂ ਸਾਰੀਆਂ ਖਬਰਾਂ ਤੋਂ ਪਰਦਾ ਉੱਠ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਡਬਲਿਊ.ਡਬਲਿਊ.ਈ. ਦਾ ਹਿੱਸਾ ਨਹੀਂ ਹੋਣਗੇ।

ਡਬਲਿਊ.ਡਬਲਿਊ.ਈ. ਦੇ ਪ੍ਰਧਾਨ ਕੇਨਯੋਨ ਸੀਮੈਨ ਨੇ ਦੱਸਿਆ ਕਿ ਸੁਸ਼ੀਲ ਨਾਲ ਲੰਬੀ ਚਰਚਾ ਦੌਰਾਨ ਵੀ ਗੱਲ ਨਹੀਂ ਬਣੀ। ਦੱਸ ਦਈਏ ਕਿ ਡਬਲਿਊ.ਡਬਲਿਊ.ਈ. ਨੇ ਪਿਛਲੇ ਸਾਲ ਅਕਤੂਬਰ ''ਚ ਸੁਸ਼ੀਲ ਨਾਲ ਸਪੰਰਕ ਕੀਤਾ ਸੀ।

ਡਬਲਿਊ.ਡਬਲਿਊ.ਈ. ਦੇ ਪ੍ਰਧਾਨ ਸੀਮੈਨ ਨੇ ਕਿਹਾ, ''ਮੈਂ ਉਸ ਨਾਲ ਮਿਲ ਕੇ ਖੁਸ਼ ਸੀ। ਨਿਸ਼ਚਿਤ ਤੌਰ ''ਤੇ ਉਹ ਇਕ ਅਜਿਹਾ ਵਿਅਕਤੀ ਹੈ ਜੋ ਸਨਮਾਨ ਦਾ ਹੱਕਦਾਰ ਹੈ। ਉਹ ਕੌਮੀ ਆਈਕਨ ਹੈ, ਪਰ ਉਸ ਨੂੰ ਮਨਾਉਣਾ ਸਾਡੇ ਲਈ ਕਾਫੀ ਮੁਸ਼ਕਲ ਰਿਹਾ। ਸਾਡੇ ਲਈ ਉਸ ਨੂੰ ਇਹ ਕਹਿਣਾ ਬਹੁਤ ਮੁਸ਼ਕਲ ਸੀ ਕਿ ਤੁਸੀਂ ਭਾਰਤ ਦੇ ਇਸ ਸ਼ਾਨਦਾਰ ਜੀਵਨ ਛੱਡ ਕੇ ਇਸ ਨੂੰ ਅਮਰੀਕਾ ਦੇ ਖਤਰਿਆਂ ''ਚ ਪਾ ਦਿਓ, ਜਿੱਥੇ ਕਿ ਕੁਝ ਵੀ ਤੈਅ ਨਹੀਂ ਹੈ। ਡਬਲਿਊ.ਡਬਲਿਊ.ਈ. ਭਾਰਤੀ ਬਾਜ਼ਾਰ ''ਚ ਪਕੜ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਉਤਸਾਹਿਤ ਸਨ, ਪਰ ਹੁਣ ਉਹ ਸੁਸ਼ੀਲ ਕੁਮਾਰ ਦੇ ਪਿੱਛੇ ਹੱਟਣ ਦੇ ਬਾਅਦ ਉਸ ਦੇ ਦਰਜੇ ਦੇ ਕਿਸੇ ਹੋਰ ਭਾਰਤੀ ਪਹਿਲਵਾਨ ਨਾਲ ਕਰਾਰ ਕਰ ਸਕਦੀ ਹੈ।