ਭਾਰਤ ਲਈ ਟੀ-20 ''ਚ ਇਸ ਸਾਲ ''ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸੂਰਿਆਕੁਮਾਰ ਯਾਦਵ

09/29/2022 5:43:21 PM

ਤਿਰੂਵਨੰਤਪੁਰਮ (ਏਜੰਸੀ)- ਭਾਰਤੀ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇਕ ਕੈਲੰਡਰ ਸਾਲ ਵਿਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਸੂਰਿਆਕੁਮਾਰ ਨੇ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਉਹ ਇਸ ਸਾਲ 40.66 ਦੀ ਔਸਤ ਅਤੇ 180.29 ਦੀ ਸਟ੍ਰਾਈਕ ਰੇਟ ਨਾਲ 732 ਦੌੜਾਂ ਬਣਾ ਕੇ ਸ਼ਿਖਰ ਧਵਨ (2018) ਦੇ 689 ਦੌੜਾਂ ਦੇ ਪਹਾੜ ਨੂੰ ਪਾਰ ਕਰ ਚੁੱਕੇ ਹਨ।

ਸੂਰਿਆਕੁਮਾਰ ਨੇ ਕੱਲ੍ਹ ਦੱਖਣੀ ਅਫ਼ਰੀਕਾ ਖ਼ਿਲਾਫ਼ 33 ਗੇਂਦਾਂ ਵਿੱਚ ਨਾਬਾਦ 50 ਦੌੜਾਂ ਦੀ ਪਾਰੀ ਖੇਡੀ ਅਤੇ ਤਿੰਨ ਓਵਰ ਬਾਕੀ ਰਹਿੰਦੇ ਭਾਰਤ ਨੂੰ ਟੀਚੇ ਤੱਕ ਪਹੁੰਚਾਇਆ। ਉਨ੍ਹਾਂ ਨੇ ਪਾਰੀ ਦੀ ਸ਼ੁਰੂਆਤ ਵਿਚ 2 ਛੱਕਿਆਂ ਨਾਲ ਪਾਕਿਸਤਾਨ ਦੇ ਮੁਹੰਮਦ ਰਿਜਵਾਨ ਨੂੰ ਪਛਾੜਦੇ ਹੋਏ ਇਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਛੱਕੇ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਰਿਜ਼ਨਾਨ ਨੇ 2021 'ਚ 42 ਛੱਕੇ ਲਗਾਏ ਸਨ, ਜਦਕਿ 2022 'ਚ ਸੂਰਿਆਕੁਮਾਰ ਨੇ ਹੁਣ ਤੱਕ 45 ਛੱਕੇ ਲਗਾਏ ਹਨ।

cherry

This news is Content Editor cherry