ਸੁਰਜੀਤ ਹਾਕੀ ਸਟੇਡੀਅਮ ''ਚ ਆਰਮੀ ਇਲੈਵਨ ਤੇ ਭਾਰਤੀ ਰੇਲਵੇ ਵਿਚਕਾਰ ਖੇਡਿਆ ਜਾਵੇਗਾ ਫਾਈਨਲ
Wednesday, Oct 31, 2018 - 04:41 PM (IST)

ਜਲੰਧਰ— 1996 ਦੇ ਖਿਤਾਬ ਜੇਤੂ ਅਤੇ 2016 ਦੀ ਉਪਜੇਤੂ ਆਰਮੀ ਇਲੈਵਨ ਦੀ ਟੀਮ ਨੇ ਓਲੰਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡੇਗੀ। ਪੰਜਾਬ ਪੁਲਿਸ ਨੂੰ ਸਡਨ ਡੈੱਥ ਰਾਹੀਂ 8-7 ਨਾਲ ਹਰਾ ਕੇ 35 ਵੇਂ ਇੰਡੀਅਨ ਆਇਲ ਸਰਵੇ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ 'ਚ ਭਾਰਤੀ ਰੇਲਵੇ ਟੀਮ ਨੇ ਏਅਰ ਇੰਡੀਆ ਮੁੰਬਈ ਨੂੰ 4-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਜਾਰੀ ਇਸ ਟੂਰਨਾਮੈਂਟ ਦੇ 8ਵੇਂ ਦਿਨ ਪਹਿਲਾਂ ਸੈਮੀਫਾਈਨਲ ਪੰਜਾਬ ਪੁਲਸ ਜਲੰਧਰ ਅਤੇ ਆਰਮੀ ਇਲੈਵਨ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਪੰਜਾਬ ਪੁਲਸ ਦੀ ਟੀਮ ਨੂੰ ਘਰੇਲੂ ਦਰਸ਼ਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਸੀ, ਪਰ ਆਰਮੀ ਇਲੈਵਨ ਦੇ ਬਿਹਤਰ ਟੀਮ ਤਾਲਮੇਲ ਕਾਰਨ 'ਚ ਪੰਜਾਬ ਪੁਲਸ ਦਾ ਜੋਸ਼ ਕੋਈ ਸਾਰਥਕ ਨਤੀਜਾ ਨਹੀਂ ਦੇ ਸਕਿਆ। ਪੰਜਾਬ ਪੁਲਸ ਟੀਮ ਨੇ ਪਹਿਲੇ 10 ਮਿੰਟਾਂ 'ਚ 3 ਪੈਨਲਟੀ ਕਾਰਨਰ ਗਵਾਏ। ਸੈਨਾ ਦੀ ਮਜ਼ਬੂਤੀ ਅਤੇ ਘੇਰਾਬੰਦੀ ਨੇ ਪੰਜਾਬ ਪੁਲਸ ਨੂੰ ਪ੍ਰੇਸ਼ਾਨੀ 'ਚ ਪਾਈ ਰੱਖਿਆ। ਪੰਜਾਬ ਪੁਲਸ ਟੀਮਾਂ 'ਚ 4 ਉਲੰਪਿਅਨ ਅਤੇ ਅੰਤਰਰਾਸ਼ਟਰੀ ਖਿਡਾਰੀ ਖੇਡ ਰਹੇ ਸਨ ,ਪਰ ਟੀਮ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਪੁਲਸ ਦੇ ਦਬਾਅ ਵਿਚਕਾਰ ਆਰਮੀ ਇਲੈਵਨ ਲਈ 14ਵੇਂ ਮਿੰਟ 'ਚ ਗੋਲ ਭੂਸ਼ਨ ਕਜੂਰ ਨੇ ਸਿੰਗਲ ਕੋਸ਼ਿਸ਼ ਨਾਲ ਕੀਤਾ। ਪੁਲਸ ਨੇ 35ਵੇਂ ਮਿੰਟ 'ਚ ਮਿਲੇ 5ਵੇਂ ਪੈਨਲਟੀ ਕਾਰਨਰ ਦਾ ਲਾਭ ਨਹੀਂ ਉਠਾਇਆ। ਦੂਜੇ ਅੱਧ ਤਕ ਆਰਮੀ ਇਲੈਵਨ ਦੀ ਟੀਮ 1-0 ਨਾਲ ਅੱਗੇ ਰਹੀ।
ਦੂਜੇ ਅੱਧ ਦੇ ਸ਼ੁਰੂਆਤੀ ਮਿੰਟ 'ਚ 1 ਗੋਲ ਨਾਲ ਪਿਛੜ ਰਹੀ ਪੰਜਾਬ ਪੁਲਸ ਟੀਮ ਦਬਾਅ 'ਚ ਨਜ਼ਰ ਆਈ ਨਿਰਧਾਰਤ ਸਮੇਂ ਤਕ ਟੀਮਾਂ 1-1ਦੀ ਬਰਾਬਰੀ 'ਤੇ ਸਨ। ਮੈਚ ਦਾ ਨਤੀਜਾ ਨਿਕਲਣ ਲਈ ਪਹਿਲੇ ਪੈਨਲਟੀ ਸ਼ੂਟ-ਆਊਟ ਦਾ ਸਹਾਰਾ ਲਿਆ ਗਿਆ ਜਿਸ ਦੌਰਾਨ ਟੀਮਾਂ 'ਚ 4-4 ਦੀ ਬਰਾਬਰੀ ਰਹੀ। ਸਡਨ ਡੈੱਥ ਦੌਰਾਨ ਆਰਮੀ ਇਲੈਵਨ ਦੀ ਟੀਮ 8-7 ਨਾਲ ਜੇਤੂ ਐਲਾਨੀ ਗਈ। ਪੰਜਾਬ ਪੁਲਸ ਦਾ ਸੁਖਜੀਤ ਸਿੰਘ ਸਟ੍ਰੋਕ ਦੌਰਾਨ ਗੋਲ ਦਾਗਣ 'ਚ ਅਸਫਲ ਰਿਹਾ। ਜਿਸ ਦੇ ਚੱਲਦੇ ਪੰਜਾਬ ਪੁਲਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਆਰਮੀ ਇਲੈਵਨ ਦੇ ਮਨਪ੍ਰੀਤ ਸਿੰਘ ਨੂੰ ਮੈਚ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆਂ ਗਿਆ।