ਕੋਰੋਨਾ ਵਾਇਰਸ ਨੂੰ ਲੈ ਕੇ ਸੁਰੇਸ਼ ਰੈਨਾ ਦੀ ਲੋਕਾਂ ਨੂੰ ਅਪੀਲ, ਕਿਹਾ- ਨਾ ਫੈਲਾਓ ਗਲਤ ਜਾਣਕਾਰੀ

03/17/2020 4:44:13 PM

ਸਪੋਰਟਸ ਡੈਸਕ— ਚੀਨ ਤੋਂ ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਦੌਰ ਵੀ ਗਰਮ ਹੈ ਜਿਸ ’ਚ ਇਸ ਤੋਂ ਇਲਾਜ ਅਤੇ ਲੱਛਣ ਨਾਲ ਜੁੜੀਆਂ ਕਈ ਗਲਤ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਭਾਰਤੀ ਕ੍ਰਿਕਟਰ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਟੀਮ ਮੁੰਬਈ ਇੰਡੀਅਨਜ਼ ਦੇ ਖਿਡਾਰੀ ਸੁਰੇਸ਼ ਰੈਨਾ ਨੇ ਲੋਕਾਂ ਨੂੰ ਗਲਤ ਜਾਣਕਾਰੀ ਨਾ ਫੈਲਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਲਈ ਰੈਨਾ ਨੇ ਟਵਿਟਰ ’ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ।PunjabKesari  ਰੈਨਾ ਨੇ ਟਵਿਟਰ ’ਤੇ ਲਿਖਿਆ, ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਲੜੀ ਨੂੰ ਤੋੜਨ ਦੇ ਲਈ ਸਮਾਜਿਕ ਅਲੱਗ-ਥਲੱਗ ਦੀ ਜਰੂਰਤ ਹੈ। ਉਨ੍ਹਾਂ ਨੇ ਅੱਗੇ ਲਿਖਿਆ, ਗੈਰ-ਭਰੋਸੇਮੰਦ ਸਰੋਤਾਂ ਵਲੋਂ ਮਿਲੀ ਜਾਣਕਾਰੀ ਨਾ ਫੈਲਾਓ।ਸਿਹਤ ਸਬੰਧੀ ਸਲਾਹਾਂ ਨੂੰ ਨਜ਼ਰਅੰਦਾਰ ਨਾ ਕਰੋ ਅਤੇ ਉਪਰਾਲਿਆਂ ਦੀ ਪਾਲਣਾਂ ਸੁਨਿਸ਼ਚਿਤ ਕਰੋ। ਰੈਨਾ ਵਲੋਂ ਪਹਿਲਾਂ ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਇਕ ਵੀਡੀਓ ਸ਼ੇਅਰ ਕਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੇ ਟਿਪਸ ਦਿੱਤੇ ਸਨ।

ਧਿਆਨ ਯੋਗ ਹੈ ਕਿ ਆਈ. ਪੀ. ਐੱਲ. ਦਾ ਪਹਿਲਾ ਮੈਚ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ’ਚ ਚੇਂਨਈ ਸੁਪਰਕਿੰਗਜ਼ ਅਤੇ ਮੁੰਬਈ ਇੰੀਡਅਨਜ਼ ਦੇ ਵਿਚਾਲੇ ਖੇਡਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਮੈਚ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਉਥੇ ਹੀ ਆਈ. ਪੀ. ਐੱਲ ਮੁਲਤਵੀ ਹੋਣ ਤੋਂ ਬਾਅਦ ਆਈ. ਪੀ. ਐੱਲ ਫ੍ਰੈਂਚਾਇਜ਼ੀਆਂ ਨੇ ਵੀ ਟ੍ਰੇਨਿੰਗ ਸੈਸ਼ਨ ਵੀ ਰੱਦ ਕਰ ਦਿੱਤੇ ਹਨ।


Related News