IPL 2019 : ਵਿਰਾਟ ਖੁੰਝੇ ਪਰ ਰੈਨਾ ਨੇ ਨਹੀਂ ਗੁਆਇਆ ਮੌਕਾ, ਬਣੇ ਟੂਰਨਾਮੈਂਟ ਦੇ ਪਹਿਲੇ 5 ਹਜ਼ਾਰੀ

03/24/2019 10:22:31 AM

ਸਪੋਰਟਸ ਡੈਸਕ— ਚੇਨਈ ਸੁਪਰਕਿੰਗਜ਼ (ਸੀ.ਐੱਸ.ਕੇ.) ਦੇ ਬੱਲੇਬਾਜ਼ ਸੁਰੇਸ਼ ਰੈਨਾ ਸ਼ਨੀਵਾਰ (23 ਮਾਰਚ, 2019) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ 2019) 'ਚ 5,000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ। ਖੱਬੇ ਹੱਥ ਦੇ ਸਟਾਈਲਿਸ਼ ਬੱਲੇਬਾਜ਼ ਨੇ ਟੂਰਨਾਮੈਂਟ ਦੇ 12ਵੇਂ ਸੀਜ਼ਨ ਦੇ ਪਹਿਲੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਖਿਲਾਫ ਇਹ ਮੁਕਾਮ ਹਾਸਲ ਕੀਤਾ। 

ਚੇਨਈ ਦੇ ਐੱਮ.ਏ. ਚਿਦਾਂਬਰਮ ਸਟੇਡੀਅਮ (ਚੇਪਾਕ) 'ਚ ਖੇਡੇ ਗਏ ਮੁਕਾਬਲੇ  'ਚ 32 ਸਾਲਾ ਰੈਨਾ ਨੇ 20 ਗੇਂਦਾਂ 'ਚ 19 ਦੌੜਾਂ ਬਣਾਈਆਂ। ਇਸ ਮੈਚ ਦੇ ਬਾਅਦ ਉਨ੍ਹਾਂ ਦੇ ਨਾਂ ਆਈ.ਪੀ.ਐੱਲ 'ਚ 176 ਮੈਚਾਂ 'ਚ 5,000 ਦੌੜਾਂ ਦਰਜ ਹਨ। ਆਰ.ਸੀ.ਬੀ. ਦੇ ਵਿਰਾਟ ਕੋਹਲੀ ਦੇ ਕੋਲ ਆਈ.ਪੀ.ਐੱਲ. 'ਚ ਪਹਿਲਾ 5 ਹਜ਼ਾਰੀ ਬਣਨ ਦਾ ਮੌਕਾ ਸੀ, ਪਰ ਉਹ ਪਹਿਲੀ ਪਾਰੀ 'ਚ ਇਸ ਤੋਂ ਖੁੰਝ ਗਏ। ਉਨ੍ਹਾਂ ਨੇ ਆਈ.ਪੀ.ਐੱਲ. 'ਚ 165 ਮੈਚਾਂ 'ਚ 4,954 ਦੌੜਾਂ ਬਣਾਈਆਂ ਸਨ। ਰੈਨਾ, ਕੋਹਲੀ ਦੇ ਬਾਅਦ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਰੋਹਿਤ ਸ਼ਰਮਾ (4,493), ਗੌਤਮ ਗੰਭੀਰ (4,217) ਅਤੇ ਰੋਬਿਨ ਉਥੱਪਾ (4,129) ਦਾ ਨਾਂ ਆਉਂਦਾ ਹੈ।

Tarsem Singh

This news is Content Editor Tarsem Singh