ਸੁਪਰੀਮ ਕੋਰਟ ਨੇ ਤਾਮਿਲਨਾਡੂ ਫੁੱਟਬਾਲ ਸੰਘ ਦੀ ਪਟੀਸ਼ਨ ਕੀਤੀ ਰੱਦ, ਜੁਰਮਾਨਾ ਵੀ ਲਾਇਆ

02/13/2024 10:53:49 AM

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਸੋਮਵਾਰ ਨੂੰ ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਐੱਫ. ਏ.) ਦੀ ਮਦਰਾਸ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ। ਮਦਰਾਸ ਹਾਈ ਕੋਰਟ ਨੇ ਨਵੇਂ ਪ੍ਰਸ਼ਾਸਨਿਕ ਪੈਨਲ ਦੀ ਨਿਯੁਕਤੀ ਹੋਣ ਤਕ ਫੁੱਟਬਾਲ ਸੰਸਥਾ ਦੇ ਮਾਮਲਿਆਂ ਦੀ ਦੇਖ-ਰੇਖ ਲਈ ਇਕ ਕਮੇਟੀ ਗਠਨ ਕਰਨ ਦਾ ਆਦੇਸ਼ ਦਿੱਤਾ ਸੀ। ਟੀ. ਐੱਨ. ਸੀ.ਏ. ਨੇ ਇਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਕੋਰਟ ਨੇ ਕਿਹਾ ਇਹ ਪਟੀਸ਼ਨ ਕਾਨੂੰਨੀ ਪ੍ਰਕਿਰਿਆ ਦਾ ਦੁਰਉਪਯੋਗ ਹੈ, ਜਿਸ ਤੋਂ ਬਾਅਦ ਉਸ ਨੇ ਤਾਮਿਲਨਾਡੂ ਫੁੱਟਬਾਲ ਸੰਘ ਦੇ ਮੁਖੀ ਜੇਸਿਆ ਵਿਲਾਵਯਾਰਾਰ ਸਮੇਤ ਅਧਿਕਾਰੀਆਂ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ।

Aarti dhillon

This news is Content Editor Aarti dhillon