ਲਗਾਤਾਰ 2 ਸੁਪਰ ਸੀਰੀਜ਼ ਖਿਤਾਬ ਜਿੱਤਣ ਦੇ ਦਮ ''ਤੇ ਫਿਰ ਤੋਂ ਚੋਟੀ 10 ''ਚ  ਸ਼੍ਰੀਕਾਂਤ

06/29/2017 9:27:25 PM

ਨਵੀਂ ਦਿੱਲੀ— ਲਗਾਤਾਰ 2 ਸੁਪਰ ਸੀਰੀਜ਼ ਖਿਤਾਬ ਜਿੱਤਣ ਦੇ ਦਮ 'ਤੇ ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਫਿਰ ਤੋਂ ਚੋਟੀ 10 'ਚ ਪਹੁੰਚ ਗਿਆ ਹੈ। ਉਹ ਅਜੇ 8ਵੇਂ ਨੰਬਰ 'ਤੇ ਕਾਬਜ ਹੈ। ਗੁੰਟੂਰ ਦੇ ਇਸ 24 ਸਾਲਾ ਖਿਡਾਰੀ ਨੇ ਇੰਡੋਨੇਸ਼ੀਆ ਓਪਨ ਅਤੇ ਆਸਟਰੇਲੀਆਈ ਓਪਨ ਦੇ ਖਿਤਾਬ ਜਿੱਤੇ ਸਨ। ਉਸ ਦੇ ਹੁਣ 58,583 ਅੰਕ ਹਨ।
ਉਹ ਪੁਰਸ਼ ਸਿੰਗਲ ਰੈਂਕਿੰਗ 'ਚ ਚੋਟੀ 10 'ਚ ਸ਼ਾਮਲ ਇੱਕਲਾ ਭਾਰਤੀ ਸ਼ਟਲਰ ਹੈ। ਸ਼੍ਰੀਕਾਂਤ 3 ਸਥਾਨ ਚੜ੍ਹ ਕੇ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਬਾਕੀ ਭਾਰਤੀ ਪੁਰਸ਼ ਖਿਡਾਰੀਆਂ 'ਚੋਂ ਬੀ. ਸਾਈ. ਪ੍ਰਣੀਤ ਇਕ ਸਥਾਨ 'ਤੇ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ ਪਰ ਅਜੇ ਜੈਅਰਾਮ ਇਕ ਸਥਾਨ ਹੇਠਾ 16ਵੇਂ ਸਥਾਨ 'ਤੇ ਖਿਸਕ ਗਿਆ ਹੈ। ਐੱਚ. ਐੱਸ. ਪ੍ਰਣਯ ਵੀ 2 ਸਥਾਨ ਹੇਠਾ 23ਵੇਂ ਸਥਾਨ 'ਤੇ ਖਿਸਕ ਗਿਆ ਹੈ। ਮਹਿਲਾ ਸਿੰਗਲ ਪੀ. ਵੀ. ਸਿੰਧੂ ਨੂੰ ਵੀ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 5ਵੇਂ ਸਥਾਨ 'ਤੇ ਹ? ਜਦਕਿ ਸਾਈਨਾ ਨੇਹਵਾਲ ਇਕ ਸਥਾਨ 'ਤੇ 15ਵੇਂ ਸਥਾਨ 'ਤੇ ਪਹੁੰਚ ਗਈ ਹੈ।