IPL 2022 : ਹੈਦਰਾਬਾਦ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ

04/11/2022 11:16:52 PM

ਮੁੰਬਈ- ਕਪਤਾਨ ਕੇਨ ਵਿਲੀਅਮਸਨ (57) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਸੋਮਵਾਰ ਨੂੰ ਆਈ.ਪੀ.ਐਲ. ਮੈਚ 'ਚ ਅੱਠ ਵਿਕਟਾਂ ਨਾਲ ਜਿੱਤ ਦਰਜ ਕਰਕੇ ਗੁਜਰਾਤ ਦਾ ਜੇਤੂ ਰੱਥ ਰੋਕ ਦਿੱਤਾ। ਹੈਦਰਾਬਾਦ ਦੀ ਚਾਰ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਜਦਕਿ ਗੁਜਰਾਤ ਦੀ ਚਾਰ ਮੈਚਾਂ ਵਿਚ ਪਹਿਲੀ ਹਾਰ ਹੈ। ਗੁਜਰਾਤ ਨੇ ਹਾਰਦਿਕ ਪੰਡਯਾ (50) ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਅਭਿਨਵ ਮਨੋਹਰ (52) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ 2022 ਆਈ. ਪੀ. ਐੱਲ. ਦੇ 21ਵੇਂ ਮੈਚ ਵਿਚ 20 ਓਵਰ 'ਚ ਸੱਤ ਵਿਕਟਾਂ 162 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦਕਿ ਹੈਦਰਾਬਾਦ ਨੇ ਵਿਲੀਅਮਸਨ ਦੇ 57 ਅਤੇ ਨਿਕੋਲਸ ਪੂਰਨ ਦੇ ਅਜੇਤੂ 34 ਦੌੜਾਂ ਦੀ ਬਦੌਲਤ 19.1 ਓਵਰ ਵਿਚ 2 ਵਿਕਟਾਂ 'ਤੇ 168 ਦੌੜਾਂ ਬਣਾ ਕੇ ਅਜੇਤੂ ਜਿੱਤ ਆਪਣੇ ਨਾਂ ਕੀਤੀ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼

PunjabKesari
ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਨੇ ਹੌਲੀ ਸ਼ੁਰੂਆਤ ਕੀਤੀ ਪਰ ਕਪਤਾਨ ਕੇਨ ਵਿਲੀਅਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਰਫਤਾਰ ਫੜੀ ਅਤੇ ਸਕੋਰ ਨੂੰ ਵਧਾਇਆ। ਹੈਦਰਾਬਾਦ ਦੇ ਪਿਛਲੇ ਮੈਚ ਦੇ ਹੀਰੋ ਅਭਿਸ਼ੇਕ 32 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾਉਣ ਤੋਂ ਬਾਅਦ ਰਾਸ਼ਿਦ ਖਾਨ ਦਾ ਸ਼ਿਕਾਰ ਬਣ ਗਏ। ਰਾਸ਼ਿਦ ਨੇ ਆਪਣੀ ਪੁਰਾਣੀ ਟੀਮ ਹੈਦਰਾਬਾਦ ਨੂੰ ਪਹਿਲਾ ਝਟਕਾ ਦਿੱਤਾ। ਹੈਦਰਾਬਾਦ ਦਾ ਪਹਿਲਾ ਵਿਕਟ 64 ਦੇ ਸਕੋਰ 'ਤੇ ਡਿੱਗਿਆ। ਵਿਲੀਅਮਸਨ ਨੇ 13ਵੇਂ ਓਵਰ ਵਿਚ ਵਿਰੋਧੀ ਕਪਤਾਨ ਹਾਰਦਿਕ ਪੰਡਯਾ ਦੀਆਂ ਗੇਂਦਾਂ 'ਤੇ ਲਗਾਤਾਰ 2 ਛੱਲੇ ਲਗਾਏ। ਰਾਹੁਲ ਤ੍ਰਿਪਾਠੀ ਨੇ ਰਾਹੁਲ ਤਵੇਤੀਆ ਦੇ ਪਾਰੀ ਦੇ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਪਰ ਮਾਸਪੇਸ਼ੀਆ 'ਚ ਖਿਚਾਅ ਦੇ ਕਾਰਨ ਉਨ੍ਹਾਂ ਨੂੰ ਬਾਹਰ ਜਾਣਾ ਪਿਆ। 

PunjabKesari
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਵਿਲੀਅਮਸਨ ਨੇ 46 ਗੇਂਦਾਂ 'ਤੇ 2 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਨਵੇਂ ਬੱਲੇਬਾਜ਼ ਮੈਦਾਨ 'ਤੇ ਉਤਰੇ ਐਡਨ ਮਾਰਕ੍ਰਮ। ਪੂਰਨ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਜੇਤੂ ਛੱਕਾ ਲਗਾ ਦਿੱਤਾ। ਪੂਰਨ ਨੇ 18 ਗੇੰਦਾਂ 'ਤੇ ਅਜੇਤੂ 34 ਦੌੜਾਂ ਵਿਚ 2 ਚੌਕੇ ਅਤੇ 2 ਛੱਕੇ ਲਗਾਏ ਅਤੇ ਹੈਦਰਾਬਾਦ 8 ਵਿਕਟਾਂ ਨਾਲ ਮੈਚ ਜਿੱਤ ਗਿਆ।

PunjabKesari

PunjabKesari
ਸੰਭਾਵਿਤ ਟੀਮਾਂ -
ਸਨਰਾਈਜ਼ਰਜ਼ ਹੈਦਰਾਬਾਦ :-
ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ ਨਟਰਾਜਨ।
ਗੁਜਰਾਤ ਟਾਈਟਨਸ :- ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਅਭਿਨਵ ਮਨੋਹਰ, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸੰਮੀ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News