IPL 2019 : ਹੈਦਰਾਬਾਦ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ

04/28/2019 1:48:58 AM

ਜੈਪੁਰ— ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।
ਰਾਜਸਥਾਨ ਦੀ 12 ਮੈਚਾਂ ਵਿਚੋਂ ਇਹ 5ਵੀਂ ਜਿੱਤ ਹੈ ਤੇ ਉਹ 10 ਅੰਕਾਂ ਨਾਲ ਛੇਵੇਂ ਸਥਾਨ 'ਤੇ ਆ ਗਈ ਹੈ। ਦੂਜੇ ਪਾਸੇ ਹੈਦਰਾਬਾਦ ਨੂੰ 11 ਮੈਚਾਂ ਵਿਚੋਂ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦੇ ਖਾਤੇ ਵਿਚ ਵੀ 10 ਅੰਕ ਹਨ। ਇਸ ਹਾਰ ਦੇ ਬਾਵਜੂਦ ਹੈਦਰਾਬਾਦ ਕੋਲ ਅਜੇ ਵੀ ਤਿੰਨ ਮੈਚ ਬਾਕੀ ਹਨ ਤੇ ਉਹ ਤਿੰਨੇ ਮੈਚ ਜਿੱਤ ਕੇ ਪਲੇਅ ਆਫ ਵਿਚ ਪਹੁੰਚ ਸਕਦੀ ਹੈ। ਰਾਜਸਥਾਨ ਨੂੰ ਆਪਣੇ ਬਾਕੀ ਦੋਵੇਂ ਬਚੇ ਮੈਚ ਜਿੱਤਣੇ ਹੀ ਪੈਣਗੇ ਤੇ ਨਾਲ ਹੀ ਬਾਕੀ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਪਵੇਗੀ। 
ਹੈਦਰਾਬਾਦ ਨੇ ਮਨੀਸ਼ ਪਾਂਡੇ (61) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ 20 ਓਵਰਾਂ ਵਿਚ 8 ਵਿਕਟਾਂ 'ਤੇ 160 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦਕਿ ਰਾਜਸਥਾਨ ਨੇ ਅਜਿੰਕਯ ਰਹਾਨੇ 39, ਲਿਆਮ ਲਿਵਿੰਗਸਟੋਨ 44, ਸੰਜੂ ਸੈਮਸਨ ਅਜੇਤੂ 48 ਤੇ ਕਪਤਾਨ ਸਟੀਵ ਸਮਿਥ 22 ਦੀਆਂ ਉਪਯੋਗੀ ਪਾਰੀਆਂ ਨਾਲ 19.1 ਓਵਰਾਂ ਵਿਚ 3 ਵਿਕਟਾਂ 'ਤੇ 161 ਦੌੜਾਂ ਬਣਾ ਕੇ ਖੁਦ ਨੂੰ ਮੁਕਾਬਲੇ ਵਿਚ ਬਣਾਈ ਰੱਖਣ ਵਾਲੀ ਜਿੱਤ ਹਾਸਲ ਕਰ ਲਈ।
ਰਹਾਨੇ ਨੇ 34 ਗੇਂਦਾਂ 'ਤੇ 39 ਦੌੜਾਂ ਵਿਚ ਚਾਰ ਚੌਕੇ ਤੇ ਇਕ ਛੱਕਾ ਲਾਇਆ, ਜਦਕਿ ਲਿਵਿੰਗਸਟੋਨ ਨੇ 26 ਗੇਂਦਾਂ 'ਤੇ 44 ਦੌੜਾਂ ਵਿਚ ਚਾਰ ਚੌਕੇ ਤੇ ਤਿੰਨ ਛੱਕੇ ਲਾਏ। ਸੈਮਸਨ ਨੇ 32 ਗੇਂਦਾਂ 'ਤੇ ਅਜੇਤੂ 48 ਦੌੜਾਂ ਵਿਚ ਚਾਰ ਚੌਕੇ ਤੇ ਇਕ ਛੱਕਾ ਲਾਇਆ। ਸਮਿਥ ਨੇ 16 ਗੇਂਦਾਂ 'ਤੇ 22 ਦੌੜਾਂ ਵਿਚ ਤਿੰਨ ਚੌਕੇ ਲਾਏ। ਐਸ਼ਟਨ ਟਰਨਰ ਤਿੰਨ ਦੌੜਾਂ 'ਤੇ ਅਜੇਤੂ ਰਿਹਾ। ਸੈਮਸਨ ਨੇ ਜੇਤੂ ਚੌਕਾ ਲਾਇਆ। 
ਇਸ ਤੋਂ ਪਹਿਲਾਂ ਹੈਦਰਾਬਾਦ ਲਈ ਮਨੀਸ਼ ਪਾਂਡੇ ਤੋਂ ਇਲਾਵਾ ਇਸ ਆਈ. ਪੀ. ਐੱਲ. ਵਿਚ ਸ਼ਾਨਦਾਰ ਫਾਰਮ ਵਿਚ ਖੇਡ ਰਹੇ ਵਾਰਨਰ ਨੇ 32 ਗੇਂਦਾਂ 'ਤੇ 33 ਦੌੜਾਂ ਬਣਾਈਆਂ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਉਸਦੀ ਪਾਰੀ ਵਿਚ ਇਕ ਵੀ ਚੌਕਾ ਤੇ ਛੱਕਾ ਸ਼ਾਮਲ ਨਹੀਂ ਸੀ। ਵਾਰਨਰ ਨੂੰ ਆਪਣੇ ਜੋੜੀਦਾਰ ਇੰਗਲੈਂਡ ਦੇ ਜਾਨੀ ਬੇਅਰਸਟੋ ਦੀ ਕਮੀ ਮਹਿਸੂਸ ਹੋਈ, ਜਿਹੜਾ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਪਣੇ ਵਤਨ ਪਰਤ ਚੁੱਕਾ ਹੈ।

satpal klair

This news is Content Editor satpal klair