ਸਨਰਾਈਜ਼ਰਜ਼ ਹੈਦਰਾਬਾਦ 'ਚ ਦੌੜਾਂ ਬਣਾਉਣ ਲਈ ਖਾਸ ਮਹਤੱਵ ਹੈ 'W' ਸ਼ਬਦ ਦਾ

04/24/2018 2:02:24 PM

ਜਲੰਧਰ (ਬਿਊਰੋ)— ਇਕ ਸਮਾਂ ਸੀ ਜਦੋਂ ਟੀ.ਵੀ. 'ਤੇ ਡੇਲੀ ਸੋਪ 'ਚ 'ਕੇ' ਸ਼ਬਦ ਨਵਾਂ ਟਰੈਂਡ ਚਲਿਆ ਸੀ। ਅਰਥਾਤ ਜਿੰਨੇ ਵੀ ਸੀਰੀਅਲ ਆਏ ਉਨ੍ਹਾਂ ਦਾ ਨਾਂ ਅੰਗਰੇਜ਼ੀ ਦੇ ਸ਼ਬਦ (ਕੇ) ਨਾਲ ਹੋਣਾ ਚਾਹੀਦਾ ਸੀ। ਉਸ ਦੌਰਾਨ ਜਿੰਨੇ ਵੀ ਸੀਰੀਅਲ 'ਕੇ' ਸ਼ਬਦ ਦੇ ਆਏ, ਸਾਰੇ ਹਿੱਟ ਹੋਏ। ਠੀਕ ਇਹੋ ਥਿਊਰੀ ਸਨਰਾਈਜ਼ਰਸ ਹੈਦਰਾਬਾਦ ਦੇ ਲਈ ਇਸਤੇਮਲ ਹੋ ਰਹੀ ਹੈ। ਹਾਲਾਂਕਿ ਇਸ ਟੀਮ 'ਚ 'ਕੇ' ਦੀ ਬਜਾਏ ਅੰਗਰੇਜ਼ੀ ਦਾ 'ਡਬਲਿਊ' ਸ਼ਬਦ ਜ਼ਿਆਦਾ ਮਹੱਤਵ ਰੱਖ ਰਿਹਾ ਹੈ।

ਉਦਾਹਰਨ ਵੱਜੋਂ ਹੈਦਰਾਬਾਦ ਦੀਆਂ ਟਾਪ 10 ਪਰਫਾਰਮੈਂਸ 'ਚ ਡਬਲਿਊ ਵਰਲਡ ਦਾ ਹੀ ਰਾਜ ਹੈ। ਡਬਲਿਊ ਅਰਥਾਤ ਵਾਰਨਰ ਅਤੇ ਵਿਲੀਅਮਸਨ। ਵਾਰਨਰ ਦੇ ਨਾਂ 'ਤੇ ਹੈਦਰਾਬਾਦ ਵੱਲੋਂ ਟਾਪ-6 ਸਰਵਸ਼੍ਰੇਸ਼ਠ ਪਾਰੀਆਂ ਪਾਰੀਆਂ ਖੇਡਣ ਦਾ ਰਿਕਾਰਡ ਹੈ। ਨੰਬਰ ਵਨ 'ਤੇ ਵੀ ਉਹ 126 ਦੌੜਾਂ ਦੇ ਨਾਲ ਟਿਕੇ ਹੋਏ ਹਨ। ਟਾਪ-10 ਪਾਰੀਆਂ 'ਚ ਸਿਰਫ ਆਰੋਨ ਫਿੰਚ ਦੀ 88 ਦੌੜਾਂ ਦੀ ਪਾਰੀ ਛੱਡ ਦਿੱਤੀ ਜਾਵੇ ਤਾਂ 7 ਸਰਵਸ਼੍ਰੇਸ਼ਠ ਪਾਰੀਆਂ ਵਾਰਨਰ ਤਾਂ ਦੋ ਸਰਵਸ਼੍ਰੇਸ਼ਠ ਪਾਰੀਆਂ ਵਿਲੀਅਮਸਨ ਦੇ ਨਾਂ ਹਨ।

Highest scores for SRH in IPL:
126 Warner
93* Warner
92 Warner
91 Warner
90* Warner
90 Warner
89 Williamson
88* Finch
84 Williamson