ਦੇਸ਼ ਦੀ ਸੇਵਾ ਫਿਰ ਤੋਂ ਕਰਨਾ ਮਾਣ ਦੀ ਗੱਲ : ਸੁਸ਼ੀਲ ਜੋਸ਼ੀ

03/06/2020 10:41:39 AM

ਸਪੋਰਟਸ ਡੈਸਕ (ਭਾਸ਼ਾ) — ਚੋਣ ਕਮੇਟੀ ਦੇ ਨਵੇਂ-ਨਿਯੁਕਤ ਮੁਖੀ ਸੁਨੀਲ ਜੋਸ਼ੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਦੀ ਸੇਵਾ ਦਾ ਮੌਕਾ ਫਿਰ ਤੋਂ ਮਿਲਣਾ ਮਾਣ ਦੀ ਗੱਲ ਹੈ। ਜੋਸ਼ੀ ਨੇ ਭਾਰਤ ਵਲੋਂ 1996 ਤੋਂ 2001 ਵਿਚਾਲੇ 15 ਟੈਸਟ ਤੇ 69 ਵਨ ਡੇ ਖੇਡੇ ਹਨ। ਉਹ ਉੱਤਰ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਟੀਮ ਨੂੰ ਕੋਚਿੰਗ ਦੇ ਚੁੱਕਾ ਹੈ ਤੇ 2019 ਵਿਸ਼ਵ ਕੱਪ ਤਕ ਬੰਗਲਾਦੇਸ਼ ਦੇ ਸਹਿਯੋਗੀ ਟੀਮ ਵਿਚ ਸ਼ਾਮਲ ਸੀ।

PunjabKesari

ਸਾਬਕਾ ਭਾਰਤੀ ਸਪਿਨਰ ਨੇ ਕਿਹਾ, “ਮੈਂ ਆਪਣੇ ਪਿਆਰੇ ਦੇਸ਼ ਦੀ ਸੇਵਾ ਕਰਨਾ ਮਾਣ ਮਹਿਸੂਸ ਕਰਦਾ ਹਾਂ।“ ਮੈਂ ਸੀ. ਐੱਸ. ਸੀ ਦੇ ਪ੍ਰਧਾਨ ਮਦਨ ਲਾਲ, ਆਰਪੀ ਸਿੰਘ ਅਤੇ ਮੈਡਮ ਸੁਲੱਖਣਾ ਨਾਈਕ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਉਮੀਦਵਾਰੀ ਬਾਰੇ ਵਿਚਾਰ ਕੀਤਾ. ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ’ਚ ਸ਼ਾਮਲ ਮਦਨ ਲਾਲ, ਆਰ.ਪੀ. ਅਤੇ ਨਾਈਕ ਨੇ ਜੋਸ਼ੀ ਅਤੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਹਰਵਿੰਦਰ ਸਿੰਘ ਨੂੰ ਪੰਜ ਮੈਂਬਰੀ ਚੋਣ ਪੈਨਲ ’ਚ ਚੁਣਿਆ ਹੈ।


Related News