ਤੀਜੇ ਟੈਸਟ ਲਈ ਗਾਵਸਕਰ ਨੇ ਕੋਹਲੀ ਨੂੰ ਦਿੱਤੀ ਇਹ ਖਾਸ ਸਲਾਹ

08/16/2018 2:10:59 PM

ਨਵੀਂ ਦਿੱਲੀ— ਇੰਗਲੈਂਡ ਖਿਲਾਫ ਨਾਟਿੰਘਮ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਨੂੰ ਇਕ ਖਾਸ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਹਲੀ 50 ਫੀਸਦੀ ਵੀ ਫਿੱਟ ਹਨ ਤਾਂ ਹੀ ਉਹ ਤੀਜਾ ਟੈਸਟ ਮੈਚ ਖੇਡਣ। ਜ਼ਿਕਰਯੋਗ ਹੈ ਕਿ ਬਰਮਿੰਘਮ 'ਚ ਪਹਿਲਾ ਮੈਚ ਜਿੱਤਣ ਦੇ ਬਾਅਦ ਇੰਗਲੈਂਡ ਨੇ ਲਾਰਡਸ 'ਚ ਵੀ ਭਾਰਤੀ ਟੀਮ ਨੂੰ ਹਰਾ ਕੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ।

ਜ਼ਿਕਰਯੋਗ ਹੈ ਕਿ ਕੋਹਲੀ ਨੂੰ ਦੂਜੇ ਟੈਸਟ 'ਚ ਪਿੱਠ 'ਤੇ ਸੱਟ ਲੱਗੀ ਸੀ ਅਤੇ ਉਨ੍ਹਾਂ ਦਾ ਤੀਜੇ ਟੈਸਟ ਮੈਚ 'ਚ ਖੇਡਣ 'ਤੇ ਸਸਪੈਂਸ ਬਣਿਆ ਹੋਇਆ ਹੈ ਗਾਵਸਕਰ ਨੇ ਕਿਹਾ, ''ਕੋਹਲੀ ਨੂੰ ਆਪਣੀ ਸੱਟ ਬਾਰੇ ਖੁਦ ਹੀ ਸੋਚਣਾ ਹੋਵੇਗਾ, ਕੋਹਲੀ ਨੂੰ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਅਤੇ ਕੀ ਉਹ ਜੋਖਮ ਲੈਣ ਦੀ ਸਥਿਤੀ 'ਚ ਹਨ ਜਾਂ ਨਹੀਂ। ਜੇਕਰ ਮੈਂ ਕੋਹਲੀ ਦੀ ਜਗ੍ਹਾ ਹੁੰਦਾ ਤਾਂ 50 ਫੀਸਦੀ ਫਿੱਟ ਹੋਣ ਦੇ ਬਾਅਦ ਵੀ ਖੇਡਦਾ।'' ਗਾਵਸਕਰ ਨੇ ਕਿਹਾ ਕਿ ਕੋਹਲੀ ਨੂੰ ਉਸ ਸਥਿਤੀ 'ਚ ਨਹੀਂ ਖੇਡਣਾ ਚਾਹੀਦਾ ਹੈ ਜਦੋਂ ਉਹ ਝੁਕਣ ਜਾਂ ਤੁਰਨ 'ਚ ਵੀ ਪਰੇਸ਼ਾਨੀ ਮਹਿਸੂਸ ਕਰ ਰਹੇ ਹੋਣ। ਮੇਰੇ ਹਿਸਾਬ ਨਾਲ ਉਸ ਨੂੰ ਖੇਡਣਾ ਹੀ ਚਾਹੀਦਾ ਹੈ।

ਗਾਵਸਕਰ ਨੇ ਇਸ ਦਾ ਕਾਰਨ ਵੀ ਦਸਦੇ ਹੋਏ ਕਿਹਾ ਕਿ ਕੋਹਲੀ ਇਸ ਟੀਮ ਦੇ ਨਾ ਸਿਰਫ ਬੈਸਟ ਬੱਲੇਬਾਜ਼ ਹਨ ਸਗੋਂ ਉਹ ਇਸ ਟੀਮ ਨੂੰ ਜੋੜ ਕੇ ਰੱਖਣ 'ਚ ਵੀ ਸਮਰਥ ਹਨ। ਇਸ ਸਮੇਂ ਜ਼ਿਆਦਾਤਰ ਖਿਡਾਰੀ ਖਰਾਬ ਫਾਰਮ 'ਚ ਹਨ । ਇਸ ਲਈ ਕੋਹਲੀ ਮਾਨਸਿਕ ਤੌਰ 'ਤੇ ਉਨ੍ਹਾਂ ਨੂੰ ਸਮਰਥਨ ਦੇ ਸਕਦੇ ਹਨ। ਭਾਰਤ ਲਈ ਤੀਜਾ ਟੈਸਟ ਮੈਚ ਕਰੋ ਜਾਂ ਮਰੋ ਦਾ ਹੈ, ਜੇਕਰ ਭਾਰਤੀ ਟੀਮ ਇਸ ਟੈਸਟ ਮੈਚ ਨੂੰ ਗੁਆ ਦਿੰਦੀ ਹੈ ਤਾਂ ਸੀਰੀਜ਼ ਵੀ ਉਸ ਦੇ ਹੱਥੋਂ ਨਿਕਲ ਜਾਵੇਗੀ।