IPL ''ਚ ਲਗਾਤਾਰ ਹਾਰਦਾ ਦੇਖ ਕੇ ਗਾਵਸਕਰ ਨੇ ਕੋਹਲੀ ਨੂੰ ਦਿੱਤੀ ਇਹ ਸਲਾਹ

04/05/2019 2:36:27 PM

ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਅਗਵਾਈ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ ਹੋਣ ਵਾਲੇ ਆਈ.ਪੀ.ਐੱਲ. 2019 ਦੇ ਮੁਕਾਬਲੇ 'ਚ ਹਾਰ ਦੇ ਸਿਲਸਿਲੇ ਨੂੰ ਖਤਮ ਕਰਕੇ ਜਿੱਤ ਵੱਲ ਵੱਧਣ ਦੇ ਇਰਾਦੇ ਨਾਲ ਉਤਰੇਗੀ। ਅਜਿਹੇ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ  ਆਰ.ਸੀ.ਬੀ. ਨੂੰ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਤੋਂ ਸਬਕ ਲੈਣ ਦੀ ਸਲਾਹ ਦਿੱਤੀ ਹੈ।

ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਗਾਵਸਕਰ ਨੇ ਦੱਸਿਆ ਕਿ 'ਚੇਨਈ ਨੂੰ ਮੁੰਬਈ ਨੇ ਪਿਛਲਾ ਮੁਕਾਬਲਾ ਭਾਵੇਂ ਹਰਾ ਦਿੱਤਾ ਹੋਵੇ ਪਰ ਧੋਨੀ ਦੀ ਟੀਮ ਜਾਣਦੀ ਹੈ ਕਿ ਉਸ ਨੂੰ ਡਿੱਗ ਕੇ ਕਿਵੇਂ ਖੜ੍ਹੇ ਹੋਣਾ ਹੈ।' ਸਾਬਕਾ ਖਿਡਾਰੀ ਕਹਿੰਦੇ ਹਨ, ''ਦੋਹਾਂ ਬਿਹਤਰੀਨ ਬੱਲੇਬਾਜ਼ਾਂ ਦੇ ਆਊਟ ਹੋਣ ਦੇ ਬਾਅਦ ਅਜਿਹਾ ਲਗਦਾ ਹੈ ਕਿ ਟੀਮ 'ਚ ਵਾਪਸੀ ਕਰਨ ਦੀ ਸ਼ਕਤੀ ਹੀ ਨਹੀਂ ਹੈ।'' ਗਾਵਸਕਰ ਨੇ ਅੱਗੇ ਕਹਿੰਦੇ ਹਨ, ''ਟੀਮ ਕੋਲ ਕੋਈ ਅਟੈਕਿੰਗ ਗੇਂਦਬਾਜ਼ ਨਾ ਹੋਣਾ ਵੀ ਕੋਹਲੀ ਲਈ ਪਰੇਸ਼ਾਨੀ ਹੈ। ਚਾਹਲ ਤੋਂ ਇਲਾਵਾ ਕੋਈ ਗੇਂਦਬਾਜ਼ ਅਜਿਹਾ ਨਹੀਂ ਹੈ ਜੋ ਵਿਰੋਧੀ ਟੀਮ ਨੂੰ ਦੌੜਾਂ ਬਣਾਉਣ ਤੋਂ ਰੋਕ ਸਕੇ।'' ਬੈਂਗਲੁਰੂ ਦੇ ਕੋਲ ਨਵਦੀਪ ਸੈਨੀ ਅਤੇ ਮੁਹੰਮਦ ਸਿਰਾਜ ਜਿਹੇ ਗੈਰ ਤਜਰਬੇਕਾਰ ਗੇਂਦਬਾਜ਼ ਹਨ।

Tarsem Singh

This news is Content Editor Tarsem Singh