ਅੱਜ ਦੇ ਹੀ ਦਿਨ ਗਾਵਸਕਰ ਨੇ ਕੀਤਾ ਸੀ ਟੈਸਟ ’ਚ ਡੈਬਿਊ, BCCI ਨੇ ਇੰਝ ਕੀਤਾ ਸਨਮਾਨਤ

03/06/2021 3:42:20 PM

ਅਹਿਮਦਾਬਾਦ (ਭਾਸ਼ਾ) : ਭਾਰਤ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਟੈਸਟ ਕ੍ਰਿਕਟ ਵਿਚ ਡੈਬਿਊ ਦੇ 50 ਸਾਲ ਪੂਰੇ ਹੋਣ ’ਤੇ ਸ਼ਨੀਵਾਰ ਨੂੰ ਇੱਥੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਆਰ.ਟੀ.ਆਈ. ’ਚ ਖ਼ੁਲਾਸਾ: ਹਾਕੀ ਨਹੀਂ ਹੈ ਭਾਰਤ ਦੀ ‘ਰਾਸ਼ਟਰੀ ਖੇਡ’

71 ਸਾਲ ਦੇ ਸਾਬਕਾ ਕਪਤਾਨ ਨੂੰ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਲੰਚ ਬਰੇਕ ਵਿਚ ਮੈਮੋਰੀ ਫਾਰਮੈਟ ਕੈਪ ਪ੍ਰਦਾਨ ਕੀਤੀ। ਬੀ.ਸੀ.ਸੀ.ਆਈ. ਨੇ ਟਵੀਟ ਕੀਤਾ, ‘ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੇ ਟੈਸਟ ਕ੍ਰਿਕਟ ਵਿਚ ਡੈਬਿਊ ਦੇ 50 ਸਾਲ ਅੱਜ ਪੂਰੇ ਹੋਣ ਦਾ ਜਸ਼ਨ।’ ਸ਼ਾਹ ਨੇ ਆਪਣੇ ਟਵਿਟਰ ਹੈਂਡਲ ’ਤੇ ਵੀ ਇਸ ਦੀ ਤਸਵੀਰ ਪਾਈ। ਉਨ੍ਹਾਂ ਨੇ ਲਿਖਿਆ, ‘ਸੁਨੀਲ ਗਾਵਸਕਰ ਜੀ ਦੇ ਭਾਰਤ ਲਈ ਟੈਸਟ ਕ੍ਰਿਕਟ ਵਿਚ ਡੈਬਿਊ ਦੇ 50 ਸਾਲ ਪੂਰੇ ਹੋਣ ਦਾ ਜਸ਼ਨ। ਸਾਰੇ ਭਾਰਤੀਆਂ ਲਈ ਇਹ ਵੱਡਾ ਪਲ ਅਤੇ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿਚ ਇਸ ਦਾ ਜਸ਼ਨ ਮਨਾ ਰਹੇ ਹਾਂ।’ 

 

ਗਾਵਸਕਰ ਨੇ 1971 ਤੋਂ 1987 ਵਿਚਾਲੇ ਭਾਰਤ ਲਈ 125 ਟੈਸਟ ਅਤੇ 108 ਵਨਡੇ ਖੇਡ ਕੇ ਕਰਮਵਾਰ 10122 ਅਤੇ 3092 ਦੌੜਾਂ ਬਣਾਈਆਂ। ਉਹ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਵੀ ਮੈਂਬਰ ਸਨ। ਸਚਿਨ ਤੇਂਦੁਲਕਰ ਨੇ 2005 ਵਿਚ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ ਦਾ ਉਨ੍ਹਾਂ ਦਾ ਰਿਕਾਰਡ ਤੋੜਿਆ। ਗਾਵਸਕਰ ਨੇ ਵੈਸਟਇੰਡੀਜ਼ ਖ਼ਿਲਾਫ਼ ਡੈਬਿਊ ਮੈਚ ਵਿਚ ਪਹਿਲੀ ਪਾਰੀ ਵਿਚ 65 ਅਤੇ ਦੂਜੀ ਪਾਰੀ ਵਿਚ 67 ਦੌੜਾਂ ਬਣਾਈਆਂ ਸਨ। ਭਾਰਤ ਨੇ ਉਹ ਮੈਚ ਅਤੇ ਸੀਰੀਜ਼ ਦੋਵੇਂ ਜਿੱਤੀਆਂ।

ਇਹ ਵੀ ਪੜ੍ਹੋ: PM ਮੋਦੀ ਨੂੰ ਵਾਤਾਵਰਣ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਲਈ ਮਿਲਿਆ ਅੰਤਰਰਾਸ਼ਟਰੀ ਐਵਾਰਡ

 

 

ਇਹ ਵੀ ਪੜ੍ਹੋ: ਪਾਕਿ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਮਰਾਨ ਖਾਨ, ਭਰੋਸੇ ਦੀ ਵੋਟ 'ਚ ਹਾਸਲ ਕੀਤੀ ਜਿੱਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
 

cherry

This news is Content Editor cherry