ਗਾਵਸਕਰ ਨੇ ਵਰਲਡ ਕੱਪ ਜਿਤਾਉਣ ਲਈ ਇਸ ਖਿਡਾਰੀ ਨੂੰ ਖਿਡਾਉਣਾ ਦੱਸਿਆ ਜ਼ਰੂਰੀ

02/02/2019 5:11:23 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਯੁਵਾ ਵਿਕਟਕੀਪਰ ਰਿਸ਼ਭ ਪੰਤ ਨੇ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਦਿਲ ਜਿੱਤਣ ਦਾ ਕੰਮ ਕੀਤਾ ਸੀ। ਇਸ ਦੇ ਬਾਵਜੂਦ ਪੰਤ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ 'ਚ ਮੌਕਾ ਨਹੀਂ ਦਿੱਤਾ ਗਿਆ। ਇਸ 'ਤੇ ਭਾਰਤ ਦੇ ਮੁੱਖ ਚੋਣਕਰਤਾ ਐੱਮ.ਕੇ. ਪ੍ਰਸਾਦ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਗਾਤਾਰ ਮੈਚ ਖੇਡਣ ਦੀ ਵਜ੍ਹਾ ਨਾਲ ਪੰਤ ਨੂੰ ਆਰਾਮ ਦੇਣਾ ਜ਼ਰੂਰੀ ਸੀ। ਉਹ ਵਰਲਡ ਕੱਪ ਦੇ ਦੌਰਾਨ ਟੀਮ ਦਾ ਹਿੱਸਾ ਹੋਣਗੇ।

ਸਾਬਕਾ ਦਿੱਗਜ ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਨੂੰ ਹੁਣ ਭਾਰਤੀ ਵਨ ਡੇ ਟੀਮ 'ਚ ਮੌਕਾ ਦੇਣ ਦੀ ਗੱਲ ਕਹੀ ਹੈ। ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਨੂੰ ਲੈ ਕੇ ਇਕ ਇੰਟਰਵਿਊ 'ਚ ਆਪਣੀ ਗੱਲ ਰੱਖੀ। ਗਾਵਸਕਰ ਨੇ ਕਿਹਾ, ''ਰਿਸ਼ਭ ਪੰਤ ਟੈਸਟ 'ਚ ਸ਼ਾਨਦਾਰ ਫਾਰਮ 'ਚ ਨਜ਼ਰ ਆਏ ਸਨ। ਪੰਤ ਜਿਹੇ ਬੱਲੇਬਾਜ਼ ਦੀ ਜ਼ਰੂਰਤ ਭਾਰਤ ਨੁੰ ਵਨ ਡੇ ਟੀਮ 'ਚ ਵੀ ਹੈ। ਪੰਤ ਜਿਹੇ ਖਿਡਾਰੀਆਂ ਨੂੰ ਵਨ ਡੇ ਅਤੇ ਟੀ-20 ਫਾਰਮੈਟ ਵੱਧ ਰਾਸ ਆਉਂਦਾ ਹੈ। ਇਸ ਤੋਂ ਇਲਾਵਾ ਪੰਤ ਇਕ ਖੱਬੇ ਹੱਥ ਦੇ ਬੱਲੇਬਾਜ਼ ਹਨ, ਜੋ ਕਈ ਮਾਇਨੇ 'ਤੇ ਟੀਮ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ।''

ਗਾਵਸਕਰ ਨੇ ਅੱਗੇ ਕਿਹਾ, ''ਮਿਡਲ ਆਰਡਰ 'ਚ ਇਸ ਸਮੇਂ ਭਾਰਤ ਕੋਲ ਪੰਤ ਜਿਹਾ ਕੋਈ ਹਮਲਾਵਰ ਬੱਲੇਬਾਜ਼ ਨਹੀਂ ਹੈ। ਖੱਬੇ ਹੱਥ ਦੇ ਬੱਲੇਬਾਜ਼ ਦੇ ਰੂਪ 'ਚ ਭਾਰਤ ਕੋਲ ਸਿਰਫ ਸ਼ਿਖਰ ਧਵਨ ਹੀ ਹਨ। ਅਜਿਹੇ 'ਚ ਜੇਕਰ ਪੰਤ ਨੂੰ ਟੀਮ 'ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਟੀਮ ਨੂੰ ਇਕ ਹੋਰ ਖੱਬੇ ਹੱਥ ਦਾ ਖਿਡਾਰੀ ਮਿਲ ਜਾਵੇਗਾ, ਜੋ ਮਿਡਲ ਆਰਡਰ 'ਚ ਆ ਕੇ ਵਿਰੋਧੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰ ਸਕਦਾ ਹੈ। 

ਜ਼ਿਕਰਯੋਗ ਹੈ ਕਿ 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਵਾਲੇ ਵਰਲਡ ਕੱਪ 'ਚ ਪੰਤ ਦਾ ਟੀਮ 'ਚ ਸ਼ਾਮਲ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਬਤੌਰ ਬੱਲੇਬਾਜ਼ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਦੁਨੀਆ ਦੇ ਸਰਵਸ੍ਰੇਸ਼ਠ ਵਿਕਟਕੀਪਰ 'ਚ ਸ਼ੁਮਾਰ ਐੱਮ.ਐੱਸ. ਧੋਨੀ ਟੀਮ ਦੀ ਵਿਕਟਕੀਪਿੰਗ ਕਰਦੇ ਨਜ਼ਰ ਆਉਣਗੇ। ਧੋਨੀ ਅਤੇ ਪੰਤ ਨੂੰ ਇਕੱਠਿਆਂ ਖਿਡਾਉਣਾ ਕਪਤਾਨ ਵਿਰਾਟ ਕੋਹਲੀ ਲਈ ਵੀ ਸੌਖਾ ਨਹੀਂ ਹੋਵੇਗਾ।

Tarsem Singh

This news is Content Editor Tarsem Singh