ਸੁੰਦਰ ਨੇ ਜਿੱਤਿਆ ਮੋਂਟਕਾਡਾ ਇੰਟਰਨੈਸ਼ਨਲ ਖਿਤਾਬ

07/05/2017 12:27:01 AM

ਬਾਰਸੀਲੋਨਾ— ਵੱਕਾਰੀ ਕੇਟਲਨ ਸਰਕਟ ਵਿਚ 25ਵੇਂ ਮੋਂਟਕਾਡਾ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ ਦਾ ਖਿਤਾਬ ਭਾਰਤ ਦੇ ਗ੍ਰੈਂਡ ਮਾਸਟਰ ਸ਼ਿਆਮ ਸੁੰਦਰ ਨੇ ਆਪਣੇ ਨਾਂ ਕਰਦਿਆਂ ਇਕ ਵਾਰ ਫਿਰ ਭਾਰਤ ਦਾ ਦਬਦਬਾ ਸਪੈਨਿਸ਼ ਸਰਕਟ ਵਿਚ ਸਾਬਤ ਕੀਤਾ। ਨਾਲ ਹੀ ਭਾਰਤ ਦੇ ਨੌਜਵਾਨ ਇੰਟਰਨੈਸ਼ਨਲ  ਮਾਸਟਰ ਪੀ. ਇਨਯਾਨ ਨੇ ਤੀਜਾ ਸਥਾਨ ਹਾਸਲ ਕਰਦਿਆਂ ਭਾਰਤ ਨੂੰ ਇਕ ਹੋਰ ਸਨਮਾਨ ਦਿਵਾ ਦਿੱਤਾ।
9 ਰਾਊਂਡ ਦੇ ਟੂਰਨਾਮੈਂਟ ਵਿਚ ਸ਼ਿਆਮ ਸੁੰਦਰ 7 ਅੰਕਾਂ ਬਣਾ ਕੇ ਰੂਸ ਦੇ ਗ੍ਰੈਂਡ ਮਾਸਟਰ ਬੁਮਰਕਿਨ ਵਲਾਦੀਮਿਰ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਸੀ ਤੇ ਟਾਈਬ੍ਰੇਕ ਵਿਚ ਸ਼ਿਆਮ ਜੇਤੂ ਰਿਹਾ  ਤੇ ਬੁਮਰਕਿਨ ਨੂੰ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ।
ਕੁਝ ਇਸੇ ਤਰ੍ਹਾਂ ਨਾਲ ਪੀ. ਇਨਯਾਨ 5 ਹੋਰਨਾਂ ਖਿਡਾਰੀਆਂ ਨਾਲ 6.5 ਅੰਕਾਂ 'ਤੇ ਸੀ ਪਰ ਟਾਈਬ੍ਰੇਕ ਇਕ ਵਾਰ ਫਿਰ ਭਾਰਤ ਦੇ ਪੱਖ ਵਿਚ ਗਿਆ ਤੇ ਇਨਯਾਨ ਨੂੰ ਤੀਜਾ ਸਥਾਨ ਹਾਸਲ ਹੋਇਆ।