ਪਾਦੁਕੋਣ ਦੀ ਨਿਗਰਾਨੀ ''ਚ ਪਹਿਲੀ ਵਾਰ ਆਯੋਜਿਤ ਹੋਵੇਗਾ ਯੂਥ ਸਮਰ ਕੈਂਪ

05/05/2018 9:00:20 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਬੈਡਮਿੰਟਨ ਸੰਘ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਦੇਸ਼ 'ਚ ਬੈਡਮਿੰਟਨ ਖੇਡ ਨੂੰ ਪ੍ਰਸਿੱਧ ਕਰਨ ਅਤੇ ਜ਼ਮੀਨੀ ਪੱਧਰ 'ਤੇ ਨਵੇਂ ਹੁਨਰ ਨੂੰ ਲੱਭਣ ਲਈ ਪਹਿਲੀ ਵਾਰ ਨੌਜਵਾਨਾਂ ਦੇ ਕੈਂਪ ਦਾ ਆਯੋਜਨ ਕਰੇਗਾ। ਕੈਂਪ 'ਚ ਮਹਾਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਮੁੱਖ ਭੂਮਿਕਾ ਨਿਭਾਉਣਗੇ। ਵਿਮਲ ਕੁਮਾਰ ਅਤੇ ਜੂਨੀਅਰ ਨੈਸ਼ਨਲ ਕੋਚ ਸੰਜੇ ਮਿਸ਼ਰਾ ਇਸ ਕਮ 'ਚ ਪ੍ਰਕਾਸ਼ ਪਾਦੁਕੋਣ ਦੀ ਮਦਦ ਕਰਨਗੇ।

ਬੀ.ਆਈ. ਦੇ ਜਨਰਲ ਸਕੱਤਰ ਅਜੇ ਸਿੰਘਾਨੀਆ ਨੇ ਕਿਹਾ, ਬੀ.ਆਈ. ਦਾ ਟੀਚਾ ਸਿਰਫ ਗਲੋਬਲ ਪੱਧਰ 'ਤੇ ਨਹੀਂ ਬਲਕਿ ਦੇਸ਼ ਦੇ ਹਰ ਕੋਨੇ 'ਚ ਇਸ ਖੇਡ ਦੀ ਚਮਕ ਨੂੰ ਬਣਾਏ ਰਖਣਾ ਹੈ। ਇਸੇ ਕਾਰਨ ਬੀ.ਆਈ. ਨੇ ਪਾਦੁਕੋਣ  ਵਰਗੇ ਦਿੱਗਜ ਨੂੰ ਆਪਣੇ ਨਾਲ ਰਖਦੇ ਹੋਏ ਨਵੇਂ ਹੁਨਰ ਨੂੰ ਲੱਭਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਕੈਂਪ ਦਾ ਆਯੋਜਨ ਬੈਂਗਲੁਰੂ ਦੇ ਬਾਹਰੀ ਇਲਾਕਿਆਂ 'ਚ ਸਥਿਤ ਪਾਦੁਕੋਣ-ਡੇਵਿਡ ਸੈਂਟਰ ਆਫ ਐਕਸੀਲੈਂਸ 'ਚ ਕੀਤਾ ਜਾਵੇਗਾ। ਜੂਨ ਮਹੀਨੇ 'ਚ ਲੱਗਣ ਵਾਲੇ ਇਸ ਕੈਂਪ ਦਾ ਪੀਰਿਅਡ 15 ਦਿਨਾਂ ਦਾ ਹੋਵੇਗਾ। ਇਸ 'ਚ ਤਿਨ ਬੈਚ ਹਿੱਸਾ ਲੈਣਗੇ ਅਤੇ ਹਰ ਬੈਚ 'ਚ 40 ਖਿਡਾਰੀ ਹੋਣਗੇ।

ਕੈਂਪ 'ਚ ਦੇਸ਼ ਭਰ ਦੇ ਅੰਡਰ-13 ਅਤੇ ਅੰਡਰ-15 ਦੇ 120 ਖਿਡਾਰੀ ਸ਼ਾਮਲ ਹੋਣਗੇ। ਹਰ ਸਟੇਟ ਫੈਡਰੇਸ਼ਨ ਨੂੰ ਇਸ ਕੈਂਪ ਦੇ ਲਈ ਚਾਰ ਖਿਡਾਰੀਆਂ ਦਾ ਨਾਂ ਦੇਣਾ ਹੋਵੇਗਾ। ਕੈਂਪ ਤੋਂ ਆਖਰੀ ਚੁਣੇ ਹੋਏ 16 ਖਿਡਾਰੀਆਂ ਨੂੰ ਵਿਦੇਸ਼ 'ਚ ਟਰੇਨਿੰਗ ਲਈ ਭੇਜਿਆ ਜਾਵੇਗਾ।