ਡੋਪ ਟੈਸਟ ''ਚ ਫੇਲ ਓਲੰਪੀਅਨ ਸੁਮਿਤ ਸਾਂਗਵਾਨ ''ਤੇ ਇਕ ਸਾਲ ਲਈ ਬੈਨ

12/27/2019 10:38:32 AM

ਨਵੀਂ ਦਿੱਲੀ— ਸਾਬਕਾ ਏਸ਼ੀਆਈ ਚਾਂਦੀ ਤਮਗਾ ਜੇਤੂ ਮੁੱਕੇਬਾਜ਼ ਸੁਮਿਤ ਸਾਂਗਵਾਨ 'ਤੇ ਡੋਪ ਟੈਸਟ 'ਚ ਅਸਫਲ ਰਹਿਣ ਕਾਰਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਇਕ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਲੰਡਨ ਓਲੰਪਿਕ 2012 'ਚ ਹਿੱਸਾ ਲੈ ਚੁੱਕੇ ਸਾਂਗਵਾਨ ਪਹਿਲਾਂ 91 ਕਿਲੋਵਰਗ 'ਚ ਖੇਡਦੇ ਸਨ।

ਉਨ੍ਹਾਂ ਨੇ ਓਲੰਪਿਕ ਕੁਆਲੀਫਾਇਰ ਟ੍ਰਾਇਲ ਖੇਡਣਾ ਸੀ ਪਰ ਉਨ੍ਹਾਂ 'ਤੇ ਬੈਨ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਨਾਡਾ ਦੇ ਡੀ. ਜੀ. ਨਵੀਨ ਅਗਰਵਾਲ ਨੇ ਟਵੀਟ ਕੀਤਾ ''ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਦੋਸ਼ੀ ਸੁਮਿਤ ਸਾਂਗਵਾਨ 'ਤੇ ਤੁਰੰਤ ਪ੍ਰਭਾਵ ਨਾਲ ਇਕ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।'' ਸਾਂਗਵਾਨ ਦਾ ਨਮੂਨਾ 10 ਅਕਤੂਬਰ ਨੂੰ ਲਿਆ ਗਿਆ ਸੀ ਜਿਸ 'ਚ ਡਾਇਊਰੇਟਿਕਸ ਅਤੇ 'ਮਾਸਕਿੰਗ ਏਜੰਟ' ਦੇ ਅੰਸ਼ ਪਾਏ ਗਏ ਸਨ।

Tarsem Singh

This news is Content Editor Tarsem Singh