ਸੁਮਿਤ ਦਾ ਸੁਪਨਾ ਪੂਰਾ, ਪਹਿਲਾ ਮੁਕਾਬਲਾ ਲੀਜੈਂਡ ਫੈਡਰਰ ਨਾਲ

08/24/2019 5:20:16 PM

ਨਿਊਯਾਰਕ— ਭਾਰਤ ਦੇ ਪ੍ਰਤਿਭਾਸ਼ਾਲੀ ਖਿਡਾਰੀ ਸੁਮਿਤ ਨਾਗਲ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਅਤੇ ਉਹ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਪਹਿਲੇ ਦੌਰ 'ਚ ਟੈਨਿਸ ਲੀਜੈਂਡ ਅਤੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਭਿੜਨਗੇ। ਹਰਿਆਣਾ ਦੇ ਝੱਝਰ ਦੇ 22 ਸਾਲਾ ਸੁਮਿਤ ਨੇ ਯੂ. ਐੱਸ. ਓਪਨ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰ ਲਿਆ ਹੈ ਅਤੇ ਉਹ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ 'ਚ ਉਤਰਨਗੇ। 

ਸੁਮਿਤ ਦਾ ਮੁੱਖ ਡਰਾਅ ਦੇ ਪਹਿਲੇ ਰਾਊਂਡ 'ਚ ਤੀਜਾ ਦਰਜਾ ਪ੍ਰਾਪਤ ਫੈਡਰਰ ਨਾਲ ਮੁਕਾਬਲਾ ਹੋਵੇਗਾ। ਸੁਮਿਤ ਨੇ ਤੀਜੇ ਅਤੇ ਆਖ਼ਰੀ ਕੁਆਲੀਫਾਇੰਗ ਰਾਊਂਡ 'ਚ 210ਵੀਂ ਰੈਂਕਿੰਗ ਦੇ ਬ੍ਰਾਜ਼ੀਲ ਦੇ ਜੋਆਓ ਮੇਨੇਜਿਸ ਨੂੰ 5-7, 6-4, 6-3 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਉਨ੍ਹਾਂ ਨੇ 5-7, 1-4 ਨਾਲ ਪਿਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ। ਵਿਸ਼ਵ ਰੈਂਕਿੰਗ 'ਚ 190ਵੇਂ ਨੰਬਰ ਦੇ ਸੁਮਿਤ ਨੇ 11 ਬ੍ਰੇਕ ਅੰਕਾਂ ਨਾਲ ਪੰਜ ਦਾ ਲਾਹਾ ਲਿਆ ਅਤੇ ਇਕ ਘੰਟੇ 27 ਮਿੰਟ 'ਚ ਮੁਕਾਬਲਾ ਜਿੱਤਿਆ।

Tarsem Singh

This news is Content Editor Tarsem Singh