ਸੁਮਿਤ ਨਾਗਲ ਬੁਏਨਸ ਆਇਰਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

09/28/2019 2:17:59 PM

ਸਪੋਰਟਸ ਡੈਸਕ— ਸੱਤਵੇਂ ਦਰਜੇ ਦੇ ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਨੇ ਦੂਜਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਅਤੇ 13ਵੇਂ ਦਰਜੇ ਦੇ ਫ੍ਰਾਂਸਿਸਕੋ ਸੇਰਨਡੋਲੋ ਨੂੰ ਤਿੰਨ ਸੈੱਟਾਂ 'ਚ ਹਰਾ ਕੇ ਅਰਜਨਟੀਨਾ 'ਚ ਚੱਲ ਰਹੇ ਬਯੁਨਸ ਆਇਰਸ ਏ. ਟੀ. ਪੀ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਦਾਖਲ ਕੀਤਾ। ਇਕ ਸ਼ਾਨਦਾਰ ਫਾਰਮ 'ਚ ਨਾਗਲ ਨੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ 'ਚ ਅਰਜਨਟੀਨਾ ਦੇ ਫ੍ਰਾਂਸਿਸਕੋ ਨੂੰ 6-3,4-6,6-4 ਨਾਲ ਹਰਾਇਆ। ਆਪਣੇ ਪਹਿਲੇ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਪਹਿਲੇ ਦੌਰ 'ਚ ਰੋਜਰ ਫੈਡਰਰ ਖਿਲਾਫ ਸੰਘਰਸ਼ਪੂਰਨ ਹਾਰ ਤੋਂ ਬਾਅਦ ਸੁਰਖੀਆਂ 'ਚ ਆਏ ਨਾਗਲ ਨੇ ਅਰਜਨਟੀਨਾ ਦੇ ਖਿਡਾਰੀ ਦੇ ਖਿਲਾਫ ਕੁੱਲ 95 ਅੰਕਾਂ 'ਚੋਂ 94 ਅੰਕ ਜਿੱਤੇ।
ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਨਾਗਲ ਨੇ 12 'ਚੋਂ ਸੱਤ ਬ੍ਰੇਕ ਪੁਆਇੰਟ ਬਚਾਏ ਅਤੇ 16 'ਚੋਂ ਛੇ ਬ੍ਰੇਕ ਪੁਵਾਇੰਟ 'ਚ ਵਿਰੋਧੀ ਖਿਡਾਰੀ ਦੀ ਸਰਵਿਸ ਤੋੜ ਦਿੱਤੀ ਉਨ੍ਹਾਂ ਨੇ ਪਹਿਲੀ ਸਰਵਿਸ 'ਤੇ 70 ਫੀਸਦੀ ਪੁਵਾਇੰਟ ਹਾਸਲ ਕੀਤੇ। ਫ੍ਰਾਂਸਿਸਕੋ ਨੇ 16 ਵਿਚੋਂ 10 ਬ੍ਰੇਕ ਪੁਵਾਇੰਟ ਬਚਾਏ ਅਤੇ 12 'ਚੋਂ ਪੰਜ ਬ੍ਰੇਕ ਪੁਆਇੰਟ ਜਿੱਤੇ।