ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਡੇਵਿਸ ਕੱਪ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ

11/25/2023 8:18:03 PM

ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਦੋ ਚੋਟੀ ਦੇ ਸਿੰਗਲਜ਼ ਖਿਡਾਰੀਆਂ ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੂੰ ਦੱਸ ਦਿੱਤਾ ਹੈ ਕਿ ਉਹ ਆਗਾਮੀ ਡੇਵਿਸ ਕੱਪ ਮੁਕਾਬਲੇ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਨਗੇ, ਜਿਸ ਤੋਂ ਨਾਰਾਜ਼ ਰਾਸ਼ਟਰੀ ਸੰਘ ਨੇ ਖਿਡਾਰੀਆਂ ਦੇ ਇਸ ਰਵੱਈਏ ’ਤੇ ਆਪਣੀ ਅਗਲੀ ਕਾਰਜਕਾਰਨੀ ਮੀਟਿੰਗ ਵਿਚ ਚਰਚਾ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਮੁੜ ਵਿਵਾਦਾਂ 'ਚ ਘਿਰੇ ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਥ, ਜਾਣੋ ਕੀ ਹੈ ਪੂਰਾ ਮਾਮਲਾ

ਨਾਗਲ ਭਾਰਤ ਦਾ ਸਰਵਸ੍ਰੇਸ਼ਠ ਰੈਂਕਿੰਗ ਵਾਲਾ ਖਿਡਾਰੀ ਹੈ। ਉਸਦੀ ਵਿਸ਼ਵ ਰੈਂਕਿੰਗ 141 ਹੈ ਜਦਕਿ ਮੁਕੰਦ 477ਵੀਂ ਵਿਸ਼ਵ ਰੈਂਕਿੰਗ ਨਾਲ ਭਾਰਤੀ ਖਿਡਾਰੀਆਂ ਵਿਚ ਦੂਜੇ ਸਥਾਨ ’ਤੇ ਕਾਬਜ਼ ਹੈ। ਇਨ੍ਹਾਂ ਦੋਵੇਂ ਖਿਡਾਰੀਆਂ ਨੇ ਸੂਚਿਤ ਕਰ ਦਿੱਤਾ ਹੈ ਕਿ ਉਹ ਫਰਵਰੀ ਵਿਚ ਹੋਣ ਵਾਲੇ ਵਿਸ਼ਵ ਗਰੁੱਪ-1 ਪਲੇਅ ਆਫ ਮੁਕਾਬਲੇ ਲਈ ਉਪਲੱਬਧ ਨਹੀਂ ਹੋਣਗੇ। ਉਨ੍ਹਾਂ ਨੇ ਹਾਲਾਂਕਿ ਇਸਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਹੈ। ਪਤਾ ਲੱਗਾ ਹੈ ਕਿ ਨਾਗਲ ਇਸ ਲਈ ਨਹੀਂ ਖੇਡਣਾ ਚਾਹੁੰਦਾ ਕਿਉਂਕਿ ਇਹ ਮੁਕਾਬਲਾ ਗ੍ਰਾਸ ਕੋਰਟ ’ਤੇ ਹੋਵੇਗਾ । ਇਸ ਤਰ੍ਹਾਂ ਦੇ ਕੋਰਟ ’ਤੇ ਉਹ ਅਨੁਕੂਲ ਪ੍ਰਦਰਸ਼ਨ ਨਹੀਂ ਕਰ ਪਾਉਂਦਾ। ਮੁਕੰਦ ਨੇ ਨਿੱਜੀ ਕਾਰਨਾਂ ਤੋਂ ਇਸ ਮੁਕਾਬਲਾ ਵਿਚੋਂ ਹਟਣ ਦਾ ਫੈਸਲਾ ਕੀਤਾ ਹੈ।

ਏ. ਆਈ. ਟੀ. ਏ. ਦੇ ਸੂਤਰਾਂ ਨੇ ਕਿਹਾ,‘‘ਨਾਗਲ ਨੇ ਕਾਫੀ ਪਹਿਲਾਂ ਹੀ ਟੀਮ ਮੈਨੇਜਮੈਂਟ ਨੂੰ ਦੱਸ ਦਿੱਤਾ ਸੀ ਕਿ ਪਾਕਿਸਤਾਨ ਵਿਰੁੱਧ ਹੋਣ ਵਾਲੇ ਮੁਕਾਬਲੇ ਲਈ ਉਸ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਸ ਨੂੰ ਗ੍ਰਾਸ ਕੋਰਟ ’ਤੇ ਖੇਡਣਾ ਪਸੰਦ ਨਹੀਂ ਹੈ।’’ਮੌਜੂਦਾ ਹਾਲਾਤ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਰਾਮਕੁਮਾਰ ਰਾਮਨਾਥਨ ਕਰੇਗਾ, ਜਿਸ ਦੀ ‘ਸਰਵਿਸ ਤੇ ਵਾਲੀ’ ਦੀ ਕਲਾ ਇਸ ਤਰ੍ਹਾਂ ਦੇ ਕੋਰਟ ਦੇ ਅਨੁਕੂਲ ਹੈ। ਇਸ ਮੁਕਾਬਲੇ ਵਿਚ ਜਿੱਤ ਦਰਜ ਕਰਨ ਵਾਲੀ ਟੀਮ ਸਾਲ 2024 ਵਿਚ ਵਿਸ਼ਵ ਗਰੁੱਪ-1 ਵਿਚ ਬਣੀ ਰਹੇਗੀ।

ਇਹ ਵੀ ਪੜ੍ਹੋ : ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

ਪਾਕਿਸਤਾਨ ਵੀ ਭਾਰਤੀ ਟੀਮ ਦੀ ਮੇਜ਼ਬਾਨੀ ਕਰਨ ਦਾ ਇੱਛੁਕ ਹੈ ਤੇ ਪਾਕਿਸਤਾਨ ਟੈਨਿਸ ਸੰਘ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇਕਰ ਮੈਚ ਦਾ ਸਥਾਨ ਬਦਲਿਆ ਜਾਂਦਾ ਹੈ ਤਾਂ ਉਹ ਇਸ ਮੁਕਾਬਲੇ ਵਿਚੋਂ ਹਟ ਜਾਵੇਗਾ। ਭਾਰਤ ਜੇਕਰ ਇਸ ਦੌਰੇ ’ਤੇ ਜਾਂਦਾ ਹੈ ਤਾਂ ਇਹ ਪਿਛਲੇ 59 ਸਾਲਾਂ ਵਿਚ ਡੇਵਿਸ ਕੱਪ ਟੀਮ ਦਾ ਪਹਿਲਾ ਪਾਕਿਸਤਾਨ ਦੌਰਾ ਹੋਵੇਗਾ। ਭਾਰਤੀ ਡੇਵਿਸ ਕੱਪ ਟੀਮ ਨੇ ਆਖਰੀ ਵਾਰ 1964 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਤੇ ਉਸ ਮੁਕਾਬਲੇ ਵਿਚ 4-0 ਨਾਲ ਜਿੱਤ ਦਰਜ ਕੀਤੀ ਸੀ। ਪਾਕਿਸਤਾਨ ਨੇ ਤਿੰਨ ਵਾਰ ਭਾਰਤ ਦਾ ਦੌਰਾ ਕੀਤਾ ਹੈ। ਭਾਰਤ ਅਜੇ ਤਕ ਡੇਵਿਸ ਕੱਪ ਵਿਚ ਪਾਕਿਸਤਾਨ ਹੱਥੋਂ ਨਹੀਂ ਹਾਰਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh