ਅਮਰੀਕਾ ਦੇ ਐਂਡਿ੍ਰਊ ਟੰਗ ਬਣੇ ਸੁਲਤਾਨ ਖਾਨ ਸ਼ਤਰੰਜ ਦੇ ਜੇਤੂ

05/14/2020 10:32:31 AM

ਸਪੋਰਟਸ ਡੈਸਕ — ਚੇਸਬੇਸ ਇੰਡੀਆ ਵਲੋਂ ਭਾਰਤ ਦੇ ਸਾਬਕਾ ਖਿਡਾਰੀ ਸੁਲਤਾਨ ਖਾਨ ਦੀ ਯਾਦਗਾਰ ’ਚ ਆਯੋਜਿਤ ਅਤੇ ਆਈ. ਪੀ. ਐੱਸ ਅਕੈਡਮੀ ਵਲੋਂ ਸਪਾਂਨਸਰ ਆਨਲਾਈਨ ਅਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਅਮਰੀਕਾ ਦੇ ਗਰਾਂਡ ਮਾਸਟਰ ਐਂਡਿ੍ਰਊ ਟੰਗ ਨੇ ਆਪਣੇ ਨਾਂ ਕਰ ਲਿਆ ਉਨ੍ਹਾਂ ਨੇ ਅਜੇਤੂ ਰਹਿੰਦਿਆਂ ਹੋਏ 10 ਰਾਊਂਡ ’ਚ 8 ਜਿੱਤ 2 ਡਰਾਅ ਦੇ ਨਾਲ ਕੁਲ 9 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਪੇਰੂ ਦੇ ਗਰਾਂਡ ਮਾਸਟਰ ਮਾਰਟਿਨੇਜ ਐਡੂਯਾਰਡੋ ਅਤੇ ਭਾਰਤ ਦੇ ਗਰਾਂਡ ਮਾਸਟਰ ਆਰਿਯਨ ਚੋਪੜਾ 8.5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ ’ਤੇ ਕਰੀਬ ਕਰੀਬ ਦੂੱਜੇ ਅਤੇ ਤੀਜੇ ਸਥਾਨ ’ਤੇ ਰਹੇ। ਮੁਕਾਬਲੇ ’ਚ ਕੁਲ 10 ਰਾਊਂਡ ਖੇਡੇ ਗਏ ਜਿਸ ’ਚ ਲਗਭਗ 15 ਦੇਸ਼ਾਂ ਦੇ 34 ਗਰਾਂਡ ਮਾਸਟਰ, 35 ਅੰਤਰਾਸ਼ਟਰੀ ਮਾਸਟਰ, 3 ਮਹਿਲਾ ਗਰਾਂਡ ਮਾਸਟਰ, ਅਤੇ 10 ਮਹਿਲਾ ਅੰਤਰਰਾਸ਼ਟਰੀ ਮਾਸਟਰ ਖਿਡਾਰੀਆਂ ਸਣੇ ਕੁਲ 205 ਖਿਡਾਰੀਆਂ ਨਾਂ ਭਾਗ ਲਿਆ ਜੋ ਇਸ ਨੂੰ ਭਾਰਤ ’ਚ ਹੁਣ ਤਕ ਦਾ ਖੇਡਿਆ ਗਿਆ ਸਭ ਤੋਂ ਵੱਡਾ ਅੰਤਰਰਾਸ਼ਟਰੀ ਆਨਲਾਈਨ ਟੂਰਨਾਮੈਂਟ ਬਣਾ ਗਿਆ।

Rank Name Score Prize money
1 GM Andrew Tang 9 ₹20000
2 GM Jose Eduardo Martinez Alcantara 8.5 ₹10000
3 GM Aryan Chopra 8.5 ₹5000
4 IM Terry Renato 8 ₹4000
5 GM Narayanan S L 8 ₹3000
6 GM Arjun Erigaisi 8 ₹1500
7 GM Debashis Das 7.5 ₹1500
8 IM Rathanvel V S 7.5 ₹1500
9 GM Diptayan Ghosh 7.5 ₹1500
10 GM Gukesh D 7.5 ₹1500
11 GM Harsha Bharathakoti 7.5 ₹1000
12 IM P Saravana Krishnan 7 ₹1000
13 GM Alan Pichot 7 ₹1000
14 GM Srinath Narayanan 7 ₹1000
15 GM Abhimanyu Puranik 7 ₹1000
16 IM Aleksei Kireev 7 ₹1000
17 IM Mitrabha Guha 7 ₹1000
18 GM Bilel Bellahcene 7 ₹1000
19 GM Jakhongir Vokhidov 7 ₹1000
20 GM Vishnu Prasanna 7 ₹1000

ਸਰਵਸ਼੍ਰੇਸ਼ਠ ਮਹਿਲਾ ਖਿਡਾਰੀ

1 IM Bhakti Kulkarni 7 ₹5000
2 WIM Priyanka Nutakki 6.5 ₹3000
3 WGM R Vaishali 6 ₹2000

Davinder Singh

This news is Content Editor Davinder Singh