ਟੋਕੀਓ ਪੈਰਾਲੰਪਿਕਸ : ਸੋਨ ਤਮਗ਼ੇ ਦੇ ਟੀਚੇ ਦੇ ਨਾਲ ਟੋਕੀਓ ਰਵਾਨਾ ਹੋਏ ਸੁਹਾਸ

08/28/2021 11:35:05 AM

ਸਪੋਰਟਸ ਡੈਸਕ- ਭਾਰਤੀ ਬੈਡਮਿੰਟਨ ਖਿਡਾਰੀ ਤੇ ਗੌਤਮ ਬੁੱਧ ਨਗਰ ਦੇ ਜ਼ਿਲਾ ਅਧਿਕਾਰੀ ਸੁਹਾਸ ਐੱਲ. ਵਾਈ. ਪੈਰਾਲੰਪਿਕਸ ਖੇਡਾਂ 'ਚ ਹਿੱਸਾ ਲੈਣ ਲਈ ਟੋਕੀਓ ਰਵਾਨਾ ਹੋ ਗਏ। ਆਪਣੇ ਵਰਗ 'ਚ ਵਿਸ਼ਵ 'ਚ ਤੀਜੇ ਨੰਬਰ ਦੇ ਖਿਡਾਰੀ ਸੁਹਾਸ ਨੇ ਰਵਾਨਗੀ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਇਨ੍ਹਾਂ ਖੇਡਾਂ 'ਚ ਸੋਨ ਤਮਗ਼ਾ ਜਿੱਤਣਾ ਹੈ। ਉਹ ਪਹਿਲੀ ਵਾਰ ਪੈਰਾਲੰਪਿਕਸ ਖੇਡਾਂ 'ਚ ਹਿੱਸਾ ਲੈ ਰਹੇ ਹਨ।

ਸੁਹਾਸ ਨੇ ਕਿਹਾ ਕਿ ਭਾਰਤ ਵੱਲੋਂ ਪੈਰਾਲੰਪਿਕਸ ਖੇਡਣਾ ਮੇਰਾ ਸੁਫ਼ਨਾ ਸੀ, ਜੋ ਹੁਣ ਪੂਰਾ ਹੋਣ ਜਾ ਰਿਹਾ ਹੈ। ਇਹ ਮੇਰੇ ਲਈ ਮਾਣ ਦੀ ਗੱਲ ਹੈ ਤੇ ਮੇਰੀ ਇਹ ਪੂਰੀ ਕੋਸ਼ਿਸ਼ ਹੋਵੇਗੀ ਕਿ ਮੈਂ ਇਨ੍ਹਾਂ ਪੈਰਾਲੰਪਿਕਸ 'ਚ ਦੇਸ਼ ਲਈ ਸੋਨ ਤਮਗ਼ਾ ਜਿੱਤਾਂ। ਉਹ 7 ਮੈਂਬਰਾਂ ਦੀ ਟੀਮ ਦੇ ਨਾਲ ਟੋਕੀਓ ਗਏ ਹਨ। ਉਨ੍ਹਾਂ ਦਾ ਪਹਿਲਾ ਮੈਚ ਦੋ ਸਤੰਬਰ ਨੂੰ ਹੋਵੇਗਾ। ਟੋਕੀਓ ਦੇ ਬੈਡਮਿੰਟਨ ਹਾਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਗ੍ਰੇਟਰ ਨੋਇਡਾ ਸਥਿਤ ਇਕ ਵੱਡੇ ਟੂਰਨਾਮੈਂਟ ਹਾਲ 'ਚ ਸਖ਼ਤ ਮਿਹਨਤ ਕੀਤੀ ਹੈ।

Tarsem Singh

This news is Content Editor Tarsem Singh