ਡੇ ਅਤੇ ਮੁਖਰਜੀ ਸਵਿਸ ਓਪਨ ਦੇ ਕੁਆਰਟਰ ਫਾਈਨਲ ''ਚ

03/15/2019 9:34:34 AM

ਬਾਸੇਲ (ਸਵਿਟਜ਼ਰਲੈਂਡ)— ਭਾਰਤੀ ਖਿਡਾਰੀ ਸ਼ੁਭੰਕਰ ਡੇ ਅਤੇ ਰੀਆ ਮੁਖਰਜੀ ਨੇ ਵੀਰਵਾਰ ਨੂੰ ਇੱਥੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਡੇ ਨੇ ਇੰਡੋਨੇਸ਼ੀਆ ਦੇ ਪੰਜਵਾਂ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ 'ਤੇ 12-21, 22-20, 21-17 ਨਾਲ ਸੰਘਰਸ਼ਪੂਰਨ ਜਿੱਤ ਦਰਜ ਕੀਤੀ।

ਮੁਖਰਜੀ ਨੇ ਕੈਨੇਡਾ ਦੀ ਆਪਣੀ ਵਿਰੋਧੀ ਮੁਕਾਬਲੇਬਾਜ਼ ਮਿਸ਼ੇਲੀ ਲੀ ਦੇ ਅੱਧੇ ਮੈਚ ਤੋਂ ਹਟ ਜਾਣ ਕਾਰਨ ਅੰਤਿਮ ਅੱਠ 'ਚ ਪ੍ਰਵੇਸ਼ ਕੀਤਾ। ਮੁਖਰਜੀ ਉਦੋਂ 18-16 ਨਾਲ ਅੱਗੇ ਚਲ ਰਹੀ ਸੀ। ਡੇ ਦਾ ਸਾਹਮਣਾ ਹੁਣ ਮੌਜੂਦਾ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨਾਲ ਹੋਵੇਗਾ ਜਦਕਿ ਮੁਖਰਜੀ ਚੀਨ ਦੀ ਚੋਟੀ ਦਾ ਦਰਜਾ ਪ੍ਰਾਪਤ ਚੇਨ ਯੁਫੇਈ ਨਾਲ ਭਿੜੇਗੀ।

Tarsem Singh

This news is Content Editor Tarsem Singh