ਯੁਵਰਾਜ ਸਿੰਘ ਦੇ 6 ਛੱਕਿਆਂ ''ਤੇ ਸਟੂਅਰਟ ਬ੍ਰਾਡ ਨੇ ਆਖੀ ਇਹ ਗੱਲ

07/30/2023 6:16:38 PM

ਸਪੋਰਟਸ ਡੈਸਕ- ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ਼ ਦਾ ਆਖ਼ਰੀ ਮੈਚ ਲੰਡਨ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦਾ ਇਹ ਆਖ਼ਰੀ ਅੰਤਰਰਾਸ਼ਟਰੀ ਮੈਚ ਹੈ। ਹਾਲਾਂਕਿ ਹੁਣ ਸਟੂਅਰਟ ਬ੍ਰਾਡ ਨੇ ਆਪਣੇ ਕਰੀਅਰ ਅਤੇ ਰਿਕਾਰਡ 'ਤੇ ਕਈ ਗੱਲਾਂ ਕਹੀਆਂ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 'ਚ 6 ਗੇਂਦਾਂ 'ਤੇ 6 ਛੱਕੇ ਜੜੇ ਤਾਂ ਉਨ੍ਹਾਂ ਦੇ ਕਰੀਅਰ 'ਤੇ ਕੀ ਅਸਰ ਪਿਆ?

ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਯੁਵਰਾਜ ਸਿੰਘ ਦੇ 6 ਛੱਕਿਆਂ 'ਤੇ ਸਟੂਅਰਟ ਬ੍ਰਾਡ ਨੇ ਕੀ ਕਿਹਾ?
ਸਟੂਅਰਟ ਬ੍ਰਾਡ ਨੇ ਕਿਹਾ ਕਿ ਟੀ-20 ਵਿਸ਼ਵ ਕੱਪ 2007 'ਚ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਮੇਰੀਆਂ 6 ਗੇਂਦਾਂ 'ਤੇ 6 ਛੱਕੇ ਲਗਾਏ ਸਨ। ਪਰ ਉਸ ਓਵਰ ਨੇ ਮੈਨੂੰ ਇੱਕ ਬਿਹਤਰ ਕ੍ਰਿਕਟਰ ਬਣਨ 'ਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਸ ਓਵਰ ਤੋਂ ਬਾਅਦ ਮੈਂ ਕ੍ਰਿਕਟਰ ਦੇ ਤੌਰ 'ਤੇ ਬਿਹਤਰ ਕ੍ਰਿਕਟਰ ਬਣ ਗਿਆ। ਅੱਜ ਮੈਂ ਜੋ ਹਾਂ, ਉਸ 'ਚ ਉਨ੍ਹਾਂ 6 ਗੇਂਦਾਂ ਦਾ ਵੱਡਾ ਯੋਗਦਾਨ ਹੈ। ਦਰਅਸਲ, ਸਟੂਅਰਟ ਬ੍ਰਾਡ ਉਸ ਸਮੇਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਸਨ। ਇਸ ਖਿਡਾਰੀ ਨੇ ਦਸੰਬਰ 2006 'ਚ ਇੰਗਲੈਂਡ ਲਈ ਡੈਬਿਊ ਕੀਤਾ ਸੀ। ਭਾਰਤੀ ਖਿਡਾਰੀ ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 'ਚ ਸਟੂਅਰਟ ਬ੍ਰਾਡ ਦੇ 1 ਓਵਰ 'ਚ 6 ਛੱਕੇ ਲਗਾਏ ਸਨ।

ਇਹ ਵੀ ਪੜ੍ਹੋ- T20 World Cup 2024 : ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ ਆਈ ਸਾਹਮਣੇ, 30 ਜੂਨ ਨੂੰ ਖੇਡਿਆ ਜਾਵੇਗਾ ਫਾਈਨਲ
ਕਿਵੇਂ ਰਿਹਾ ਸਟੂਅਰਟ ਬਰਾਡ ਦਾ ਕਰੀਅਰ ?
ਟੈਸਟ ਮੈਚਾਂ ਤੋਂ ਇਲਾਵਾ ਸਟੂਅਰਟ ਬ੍ਰਾਡ ਨੇ ਇੰਗਲੈਂਡ ਲਈ ਵਨਡੇ ਅਤੇ ਟੀ-20 ਮੈਚ ਖੇਡੇ। ਹਾਲਾਂਕਿ, ਸਟੂਅਰਟ ਬ੍ਰਾਡ ਇੱਕ ਟੈਸਟ ਕ੍ਰਿਕਟਰ ਦੇ ਤੌਰ 'ਤੇ ਬਹੁਤ ਸਫ਼ਲ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵਨਡੇ ਅਤੇ ਟੀ-20 ਫਾਰਮੈਟ 'ਚ ਵੀ ਆਪਣੀ ਛਾਪ ਛੱਡੀ। ਅੰਕੜੇ ਦੱਸਦੇ ਹਨ ਕਿ ਸਟੂਅਰਟ ਬ੍ਰਾਡ ਨੇ 167 ਟੈਸਟ ਮੈਚਾਂ 'ਚ 27.67 ਦੀ ਔਸਤ ਅਤੇ 55.77 ਦੀ ਸਟ੍ਰਾਈਕ ਰੇਟ ਨਾਲ 602 ਵਿਕਟਾਂ ਲਈਆਂ। ਜਦਕਿ ਸਟੂਅਰਟ ਬ੍ਰਾਡ ਨੇ 121 ਵਨਡੇ ਮੈਚਾਂ 'ਚ 178 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਟੂਅਰਟ ਬ੍ਰਾਡ ਦੇ ਨਾਂ 56 ਟੀ-20 ਮੈਚਾਂ 'ਚ 65 ਵਿਕਟਾਂ ਦਰਜ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon