ਕੋਚ ਸ਼ਾਸਤਰੀ ਨਾਲ ਤਣਾਅਪੂਰਨ ਸਬੰਧ, ਸਾਰੀਆਂ ਅਟਕਲਾਂ ਹਨ : ਗਾਂਗੁਲੀ

12/07/2019 3:12:44 AM

ਕੋਲਕਾਤਾ- ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਨੇ ਮੁੱਖ ਕੋਚ ਰਵੀ ਸ਼ਾਸਤਰੀ ਨਾਲ ਮਤਭੇਦਾਂ ਦੀਆਂ ਅਟਕਲਾਂ ਨੂੰ ਕੋਰੀ ਅਫਵਾਹ ਦੱਸਦੇ ਹੋਏ ਕਿਹਾ ਕਿ ਉਸਦੇ ਕਾਰਜਕਾਲ ਵਿਚ ਲੋਕਾਂ ਨੂੰ ਪਰਖਣ ਦਾ ਮਾਪਦੰਡ ਬਸ ਪ੍ਰਦਰਸ਼ਨ ਹੋਵੇਗਾ। ਸ਼ਾਸਤਰੀ ਤੇ ਗਾਂਗੁਲੀ ਵਿਚਾਲੇ ਮਤਭੇਦ 2016 ਵਿਚ ਜਨਤਕ ਹੋਏ ਸਨ, ਜਦੋਂ ਸ਼ਾਸਤਰੀ ਨੇ ਕੋਚ ਦੇ ਅਹੁਦੇ ਲਈ  ਅਰਜ਼ੀ ਦਿੱਤੀ ਸੀ ਤੇ ਗਾਂਗੁਲੀ ਉਸ ਸਮੇਂ ਕ੍ਰਿਕਟ ਸਲਾਹਕਾਰ ਕਮੇਟੀ ਵਿਚ ਸੀ, ਜਿਸ ਨੇ ਅਨਿਲ ਕੁੰਬਲੇ ਨੂੰ ਚੁਣਿਆ ਸੀ। ਉਸ ਸਮੇਂ  ਸ਼ਾਸਤਰੀ ਕੋਚ ਬਣਿਆ ਸੀ ਜਦੋਂ ਕੁੰਬਲੇ ਨੇ ਕਪਤਾਨ ਵਿਰਾਟ ਕੋਹਲੀ ਨਾਲ ਮਤਭੇਦ ਦੇ ਕਾਰਣ ਅਸਤੀਫਾ ਦੇ ਦਿੱਤਾ ਸੀ।


ਗਾਂਗੁਲੀ ਨੇ ਕਿਹਾ, ''ਇਹ ਸਭ ਅਟਕਲਾਂ ਹਨ। ਮੇਰੇ ਕੋਲ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ।'' ਉਨ੍ਹਾ ਨੇ ਕਿਹਾ ਕਿ ਵਧੀਆ ਪ੍ਰਦਰਸ਼ਨ ਕਰੋ ਤੇ ਅਹੁਦੇ 'ਤੇ ਬਣੇ ਰਹੋ। ਪ੍ਰਦਰਸ਼ਨ ਖਰਾਬ ਹੋਵੇਗਾ ਤਾਂ ਕੋਈ ਹੋਰ ਆਵੇਗਾ। ਜਦੋਂ ਮੈਂ ਖੇਡਦਾ ਸੀ ਤਾਂ ਵੀ ਇਹ ਨਿਯਮ ਸੀ। ਉਨ੍ਹਾਂ ਨੇ ਕਿਹਾ ਕਿ 'ਅਟਕਲਾਂ, ਖੁਲਾਸਾ ਤੇ ਅੰਦਾਜ਼ਾ ਲਗਾਉਂਦੇ ਰਹਾਂਗੇ ਪਰ ਫੋਕਸ 22 ਗਜ਼ ਦੇ ਵਿਚ ਪ੍ਰਦਰਸ਼ਨ 'ਤੇ ਰਹਿਣਾ ਚਾਹੀਦਾ। ਗਾਂਗੁਲੀ ਨੇ ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨ ਅਹਿਮ ਹੈ ਤੇ ਉਸਦਾ ਕੋਈ ਵਿਕਲਪ ਨਹੀਂ ਹੈ।

Gurdeep Singh

This news is Content Editor Gurdeep Singh