ਮਿਲਖਾ ਸਿੰਘ ਦਾ ਰਿਕਾਰਡ ਤੋੜਨ ਵਾਲਾ ਇਹ ਦੌੜਾਕ ਅੱਜ ਮਜ਼ਦੂਰੀ ਕਰਨ ਲਈ ਹੈ ਮਜਬੂਰ (ਦੇਖੋ ਤਸਵੀਰਾਂ)

10/05/2015 11:01:16 AM

ਨਵੀਂ ਦਿੱਲੀ- ''ਫਲਾਈਂਗ ਸਿੱਖ'' ਮਿਲਖਾ ਸਿੰਘ ਦਾ ਰਿਕਾਰਡ ਤੋੜਨ ਵਾਲਾ ਹੋਣਹਾਰ ਐਥਲੀਟ ਅੱਜ ਖੇਤਾਂ ''ਚ ਮਜ਼ਦੂਰੀ ਕਰ ਰਿਹਾ ਹੈ। ਇਹ ਕਹਾਣੀ ਹੈ ਹਰਿਆਣਾ ''ਚ ਰੋਹਤਕ ਦੇ ਅਜਾਇਬ ਪਿੰਡ ਨਿਵਾਸੀ ਧਰਮਬੀਰ ਸਿੰਘ ਦੀ। ਇਸ ਹੋਣਹਾਰ ਦੌੜਾਕ ਨੇ ਚੀਨ ''ਚ ਹੋਈ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ''ਚ ਮਿਲਖਾ ਸਿੰਘ ਦਾ ਰਿਕਾਰਡ ਤੋੜਿਆ ਸੀ। ਇਸ ਤੋਂ ਬਾਅਦ ਪੂਰੀ ਉਮੀਦ ਸੀ ਕਿ ਉਸ ਨੂੰ ਰਿਓ ਓਲੰਪਿਕ ਦੀ ਟਿਕਟ ਮਿਲੇਗੀ ਪਰ ਹਾਲਾਤ ਤਾਂ ਇੰਨੇ ਖਰਾਬ ਹੋ ਗਏ ਕਿ ਉਸ ਕੋਲ ਓਲੰਪਿਕ ''ਚ ਕੁਆਲੀਫਾਈ ਕਰਨ ਲਈ ਵਿਦੇਸ਼ ਜਾਣਾ ਤਾਂ ਦੂਰ ਅਭਿਆਸ ਤਕ ਦੇ ਪੈਸੇ ਨਹੀਂ ਹਨ।

ਇਹ ਐਥਲੀਟ ਆਪਣੇ ਪਿਤਾ ਨਾਲ ਖੇਤ ''ਚ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਵੇਲੇ ਤਾਂ ਕਰਜ਼ਾ ਚੁੱਕ ਕੇ ਚੀਨ ਪਹੁੰਚ ਗਿਆ ਪਰ ਇਸ ਸਮੇਂ ਤਾਂ ਉਨ੍ਹਾਂ ਲਈ ਕਰਜ਼ਾ ਲਾਹਣਾ ਵੀ ਔਖਾ ਹੋਇਆ ਪਿਆ ਹੈ, ਵਿਦੇਸ਼ ਜਾਣਾ ਤਾਂ ਬੜੀ ਦੂਰ ਦੀ ਗੱਲ ਹੈ। ਦੱਸਣਯੋਗ ਹੈ ਕਿ ਧਰਮਬੀਰ ਨੇ ਸਾਲ 2001 ''ਚ ਦੌੜਣਾ ਸ਼ੁਰੂ ਕੀਤਾ। ਉਸ ਨੇ ਹਾਲੇ ਤਕ 100 ਤੇ 200 ਮੀਟਰ ਦੌੜ ''ਚ ਨੈਸ਼ਨਲ ਖੇਡਾਂ ''ਚ ਛੇ ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਮੈਡਲ ਜਿੱਤਿਆ ਹੈ।

ਧਰਮਬੀਰ ਰਾਸ਼ਟਰਮੰਡਲ ਯੂਥ ਖੇਡਾਂ ''ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਸਟਾਫ ਚੈਂਪੀਅਨਸ਼ਿਪ ''ਚ ਗੋਲਡ, ਜੂਨੀਅਰ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਇੰਡੋਨੇਸ਼ੀਆ ''ਚ ਸਿਲਵਰ ਤੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਚੀਨ ''ਚ ਕਾਂਸਾ ਜਿੱਤ ਚੁੱਕਾ ਹੈ। ਇਸ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ''ਚ ਧਰਮਬੀਰ ਸਿੰਘ ਨੇ ਮਿਲਖਾ ਸਿੰਘ ਦਾ 21.6 ਸਕਿੰਟਾਂ ਦਾ 200 ਮੀਟਰ ਦਾ ਰਿਕਾਰਡ 20.7 ਸਕਿੰਟਾਂ ਨਾਲ ਤੋੜਿਆ ਸੀ। ਉਹ ਹਾਲੇ 20.6 ਸਕਿੰਟਾਂ ''ਚ 200 ਮੀਟਰ ਦੌੜ ਰਿਹਾ ਪਰ ਉਸ ਨੂੰ ਕੁਆਲੀਫਾਈ ਕਰਨ ਲਈ 20.5 ਸਕਿੰਟਾਂ ''ਚ ਦੌੜ ਪੂਰੀ ਕਰਨੀ ਪਵੇਗੀ। ਕੁਆਲੀਫਾਈ ਕਰਨ ਲਈ ਇਸ ਮੁਕਾਬਲੇ ''ਚ ਜਾਣਾ ਜ਼ਰੂਰੀ ਹੈ ਪਰ ਇਸ ਸਭ ''ਚ ਗਰੀਬੀ ਅੜਿੱਕਾ ਬਣ ਰਹੀ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।