ਵਿਸ਼ਵ ਕੱਪ ''ਚ ਸੋਸ਼ਲ ਮੀਡੀਆ ''ਤੇ ਐਪ ਬਦਲ ਰਹੇ ਨੇ ਸਟੋਰੀਏ

06/18/2019 12:28:54 AM

ਨਵੀਂ ਦਿੱਲੀ (ਬਿ.)— ਇੰਗਲੈਂਡ 'ਚ ਖੇਡੇ ਜਾ ਰਹੇ ਆਈ. ਸੀ. ਸੀ. ਵਿਸ਼ਵ ਕੱਪ-2019 'ਚ ਸੋਸ਼ਲ ਮੀਡੀਆ 'ਤੇ ਐਪ ਜ਼ਰੀਏ ਸਟੋਰੀਏ ਸੱਟਾ ਲਾ ਰਹੇ ਹਨ। ਇਸ ਸਬੰਧੀ ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਮੈਚ ਤੋਂ ਬਾਅਦ ਜਦੋਂ ਅੰਕਿਤ ਖੰਨਾ (ਬਦਲਿਆ ਹੋਇਆ ਨਾਂ) ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਬਹੁਤ ਆਤਮ-ਵਿਸ਼ਵਾਸ ਨਾਲ ਦੱਸਿਆ ਕਿ ਇਸ ਮੈਚ 'ਚ ਕੋਈ ਵੀ ਨਤੀਜਾ ਨਿਕਲਦਾ ਪਰ ਜਿੱਤਣਾ ਉਸ ਨੇ ਹੀ ਸੀ। ਖੰਨਾ ਨੇ ਇਸ ਭਾਰਤ-ਪਾਕਿਸਤਾਨ ਮੈਚ 'ਤੇ ਲਗਭਗ 3 ਲੱਖ ਰੁਪਏ ਦੀ ਸ਼ਰਤ ਲਾਈ ਸੀ।
ਖੰਨਾ ਤੋਂ ਜਦੋਂ ਇਸ ਆਤਮ-ਵਿਸ਼ਵਾਸ ਦੇ ਪਿੱਛੇ ਦਾ ਕਾਰਣ ਪੁੱਛਿਆ ਤਾਂ ਉਹ ਕਹਿੰਦਾ ਹੈ, ''ਐਤਵਾਰ ਨੂੰ ਮੈਚ ਦੌਰਾਨ ਉਸ ਦਾ ਸਾਲਾ ਸਟੇਡੀਅਮ 'ਚ ਗਿਆ ਸੀ ਅਤੇ ਉਸ ਨੂੰ ਟੈਲੀਵਿਜ਼ਨ ਤੋਂ ਪਹਿਲਾਂ ਹਰ ਗੇਂਦ ਦੀ ਅਪਡੇਟ ਮਿਲ ਰਹੀ ਸੀ।'' ਉਸ ਨੇ ਕਿਹਾ ਕਿ ਉਹ ਆਪਣੀ ਬੋਲੀ ਲਾ ਰਿਹਾ ਸੀ ਅਤੇ ਸਭ ਕੁਝ ਉਸ ਦੇ ਹਿਸਾਬ ਨਾਲ ਚੱਲ ਰਿਹਾ ਸੀ ਅਤੇ ਮੈਚ ਖਤਮ ਹੋਣ ਤਕ ਉਸ ਨੇ 6 ਲੱਖ ਰੁਪਏ ਕਮਾਏ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਐਤਵਾਰ ਨੂੰ ਬੁਕੀ ਨਾਲ ਫੋਨ 'ਤੇ ਲੱਗੇ ਰਹਿਣਗੇ। ਉਸ ਨੇ ਕਿਹਾ, ''ਬਿਲਕੁਲ ਨਹੀਂ।'' ਉਸ ਦੇ ਅਨੁਸਾਰ, ''ਹਰ ਕੋਈ ਮੈਸੇਜਿੰਗ ਐਪ ਦਾ ਇਸਤੇਮਾਲ ਕਰਦਾ ਹੈ। ਮੈਂ ਟੈਲੀਗ੍ਰਾਮ 'ਤੇ ਹਾਂ।''
ਜਦੋਂ ਉਸ ਤੋਂ ਟੈਲੀਗ੍ਰਾਮ ਬਾਰੇ ਪੁੱਛਿਆ ਗਿਆ ਕਿ ਇਸ 'ਤੇ ਪੈਸੇ ਦਾ ਲੈਣ-ਦੇਣ ਕਿਵੇਂ ਹੁੰਦਾ ਹੈ। ਉਹ ਦੱਸਦਾ ਹੈ, ''ਅਕਸਰ ਪੇਟੀਐੱਮ, ਫ੍ਰੀ ਚਾਰਜ, ਮੋਬੀਕਵਿਕ ਵਰਗੇ ਮੋਬਾਇਲ ਵਾਲੇਟ ਜ਼ਰੀਏ।'' ਇਸ ਲਈ ਐਂਡ ਟੂ ਐਂਡ ਐਨਕ੍ਰਿਪਸ਼ਨ, ਖੁਦ ਮੈਸੇਜ ਡਿਲੀਟ ਕਰ ਦੇਣ ਅਤੇ ਮੋਬਾਇਲ ਵਾਲੇਟ ਆਦਿ ਨਾਲ ਜੁੜੀਆਂ ਤਕਨੀਕਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਕਾਰਣ ਵਿਸ਼ਵ ਕੱਪ ਦੌਰਾਨ 200 ਅਰਬ ਡਾਲਰ ਤੋਂ ਵੱਧ ਦੇ ਧਨ ਟਰਾਂਸਫਰ ਨੂੰ ਟ੍ਰੈਕ ਕਰਨ ਲਈ ਪੁਲਸ ਕੋਲ ਕੋਈ ਤਰੀਕਾ ਮੌਜੂਦ ਨਹੀਂ ਹੈ। ਸੱਟੇ ਦੇ ਆਨਲਾਈਨ ਕਾਰੋਬਾਰ 'ਚ ਅਸੀਮਤ ਬਦਲ ਮੌਜੂਦ ਹਨ।
ਆਈ. ਪੀ. ਐੱਲ. ਸੀਜ਼ਨ ਤੋਂ ਠੀਕ ਪਹਿਲਾਂ ਰਾਤੋ-ਰਾਤ ਛੂ-ਮੰਤਰ ਹੋ ਜਾਣ ਵਾਲੀਆਂ ਸੱਟੇਬਾਜ਼ੀ ਐਪਸ ਅਤੇ ਦੂਜੀਆਂ ਵਿਦੇਸ਼ੀ ਕਾਨੂੰਨੀ ਮਾਨਤਾ ਪ੍ਰਾਪਤ ਸੱਟੇਬਾਜ਼ੀ ਐਪਸ 'ਚ ਲੋਕ ਦੂਜੇ ਤਰੀਕਿਆਂ ਜ਼ਰੀਏ ਸੱਟਾ ਲਾਉਂਦੇ ਹਨ। ਹਾਲਾਂਕਿ ਰਸਮੀ ਤੌਰ 'ਤੇ ਹੋਟਲਾਂ ਦੇ ਕਮਰਿਆਂ 'ਚ ਬਹੁਤ ਸਾਰੇ ਮੋਬਾਇਲਾਂ ਦੀ ਮਦਦ ਨਾਲ ਸੱਟਾ ਲਾਉਣ ਵਾਲੇ ਬੁਕੀਜ਼ ਹੁਣ ਇਨ੍ਹਾਂ ਐਪਸ 'ਤੇ ਆ ਗਏ ਹਨ।
ਟੈਲੀਗ੍ਰਾਮ ਹੀ ਕਿਉਂ
ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਅੱਜ ਦੇ ਦਿਨਾਂ 'ਚ ਸੱਟੇਬਾਜ਼ਾਂ ਵਿਚ ਟੈਲੀਗ੍ਰਾਮ ਸਭ ਤੋਂ ਮਸ਼ਹੂਰ ਐਪ ਹੈ। ਟੈਲੀਗ੍ਰਾਮ ਐਪ ਦੀ ਵੈੱਬਸਾਈਟ 'ਤੇ ਲਿਖਿਆ ਹੈ ਕਿ ਟੈਲੀਗ੍ਰਾਮ ਦੀ ਮਦਦ ਨਾਲ ਤੁਸੀਂ ਮੈਸੇਜ, ਫੋਟੋ, ਵੀਡੀਓ ਅਤੇ ਫਾਈਲਾਂ ਭੇਜ ਸਕਦੇ ਹੋ ਅਤੇ 2 ਲੱਖ ਲੋਕਾਂ ਤਕ ਦਾ ਸਮੂਹ ਜਾਂ ਚੈਨਲ ਬਣਾ ਸਕਦੇ ਹੋ। ਇਸ ਦੇ ਨਾਲ ਅਸੀਂ ਵਾਇਸ ਕਾਲ ਲਈ ਐਂਡ ਟੂ ਐਂਡ ਐਨਕ੍ਰਿਪਸ਼ਨ ਦਾ ਇਸਤੇਮਾਲ ਕਰਦੇ ਹਾਂ। ਜੇਕਰ ਤੁਸੀਂ ਸੀਕ੍ਰੇਟ ਰੱਖਣਾ ਚਾਹੁੰਦੇ ਹੋ ਤਾਂ ਸਾਡੀ ਡਿਵਾਈਸ ਆਧਾਰਿਤ ਸੀਕ੍ਰੇਟ ਚੈਟ ਦਾ ਇਸਤੇਮਾਲ ਕਰੋ, ਜਿਸ 'ਚ ਸੰਦੇਸ਼ ਦੇ ਸਰੂਪ ਖਤਮ ਹੋਣ ਜਾਣ ਦਾ ਬਦਲ ਹੁੰਦਾ ਹੈ। 
ਸੱਟਾ ਲਾਉਣ ਦਾ ਆਧਾਰ
ਉਪਰੋਕਤ ਅਧਿਕਾਰੀ ਨੇ ਕਿਹਾ, ''ਛੋਟੇ ਬੁਕੀਜ਼ ਵੱਡੀ ਗਿਣਤੀ 'ਚ ਟੈਲੀਗ੍ਰਾਮ ਵਰਗੇ ਮਾਧਿਅਮ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਮੋਬਾਇਲ ਐਪਸ ਰੱਖਣ ਦੀ ਲੋੜ ਨਹੀਂ ਪੈਂਦੀ ਅਤੇ ਸਿਰਫ 3 ਬੁਕੀਜ਼ ਪੂਰੇ ਮੈਚ ਨੂੰ ਸੰਭਾਲ ਸਕਦੇ ਹਨ। ਇਕ ਮੈਚ 'ਤੇ ਔਸਤਨ 10 ਕਰੋੜ ਰੁਪਏ ਤੋਂ ਵੱਧ ਦਾ ਸੱਟਾ ਲੱਗਦਾ ਹੈ।'' ਪਹਿਲਾਂ ਸੱਟੇਬਾਜ਼ ਵ੍ਹਟਸਐਪ ਦਾ ਇਸਤੇਮਾਲ ਕਰਦੇ ਸਨ ਪਰ ਸਮੂਹ 'ਚ ਸ਼ਾਮਲ ਕਰਨ ਵਾਲੇ ਲੋਕਾਂ ਦੀ ਸੀਮਤ ਗਿਣਤੀ ਅਤੇ ਗੱਲਬਾਤ ਨੂੰ ਟਰੈਕ ਕਰ ਲੈਣ ਦੇ ਡਰ ਤੋਂ ਉਹ ਟੈਲੀਗ੍ਰਾਮ ਐਪ ਦਾ ਇਸਤੇਮਾਲ ਕਰਨ ਲੱਗੇ। ਭਾਰਤ 'ਚ ਵੱਡੀ ਗਿਣਤੀ 'ਚ ਸੱਟਾ ਖੇਡਿਆ ਜਾਂਦਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਕਾਨੂੰਨੀ ਰੂਪ ਦੇਣ ਦੀਆਂ ਗੱਲਾਂ ਚੱਲ ਰਹੀਆਂ ਹਨ।
ਮੋਬਾਇਲ ਵਾਲੇਟ
ਭਾਵੇਂ ਹੀ ਸੱਟੇਬਾਜ਼ੀ ਲਈ ਹੁਣ ਵੀ ਨਕਦੀ ਦਾ ਸਭ ਤੋਂ ਵੱਧ ਇਸਤੇਮਾਲ ਹੁੰਦਾ ਹੋਵੇ, ਇਸ ਲੈਣ-ਦੇਣ ਲਈ ਮੋਬਾਇਲ ਵਾਲੇਟ ਵੀ ਮਨਪਸੰਦ ਮਾਧਿਅਮ ਬਣਦੇ ਜਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਲੋਕ ਇਕ ਮੋਬਾਇਲ ਫੋਨ 'ਤੇ 4-5 ਵਾਲੇਟ ਰੱਖਦੇ ਹਨ ਅਤੇ ਇਨ੍ਹਾਂ ਦੀ ਮਦਦ ਨਾਲ ਸੱਟਾ ਲਾਉਂਦੇ ਹਨ। ਅਕਸਰ ਸੱਟਾ ਲਾਉਣ ਵਾਲੇ ਲੋਕ 2 ਵੱਖਰੇ ਨੰਬਰਾਂ ਤੋਂ ਇਨ੍ਹਾਂ ਵਾਲੇਟ ਨੂੰ ਚਲਾਉਂਦੇ ਹਨ। ਇਨ੍ਹਾਂ ਦੀ ਮਦਦ ਨਾਲ ਸਟੋਰੀਏ ਆਸਾਨੀ ਨਾਲ ਇਕ ਮੈਚ 'ਚ 4 ਲੱਖ ਰੁਪਏ ਤਕ ਦਾ ਸੱਟਾ ਲਾ ਲੈਂਦੇ ਹਨ। ਦੂਜੇ ਪਾਸੇ ਬੁਕੀ ਤੇ ਉਸ ਦੇ ਸਾਥੀ 100-150 ਮੋਬਾਇਲ ਵਾਲੇਟ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ 'ਚ ਕੁਝ ਉਨ੍ਹਾਂ ਦੇ ਅਤੇ ਬਾਕੀ ਦੋਸਤਾਂ, ਪਰਿਵਾਰ ਵਾਲਿਆਂ ਦੇ ਹੁੰਦੇ ਹਨ। ਪੈਸਾ ਇਕੱਠਾ ਕਰਨ ਲਈ ਖਾਤਿਆਂ ਦਾ ਪ੍ਰਬੰਧ ਕਾਫੀ ਅਹਿਮ ਕੰਮ ਹੈ।
ਕੀ ਹੈ ਕਾਨੂੰਨ
ਕਾਨੂੰਨ ਮਾਹਿਰਾਂ ਅਨੁਸਾਰ ਆਨਲਾਈਨ ਸੱਟੇਬਾਜ਼ੀ, ਆਨਲਾਈਨ ਵਾਲੇਟ ਅਤੇ ਟੈਲੀਗ੍ਰਾਮ ਵਰਗੇ ਮਾਧਿਅਮਾਂ ਦਾ ਇਸਤੇਮਾਲ ਕਰਨਾ ਮੁਸ਼ਕਿਲ ਹੈ ਕਿਉਂਕਿ ਇਨ੍ਹਾਂ ਲਈ ਵਿਸ਼ੇਸ਼ ਕਾਨੂੰਨ ਨਹੀਂ ਬਣਿਆ ਹੈ। ਹਾਲਾਂਕਿ ਮਾਹਿਰ ਦੱਸਦੇ ਹਨ ਕਿ ਆਈ. ਟੀ. ਐਕਟ ਤਹਿਤ ਕਿਸੇ ਵੀ ਨਾਜਾਇਜ਼ ਗਤੀਵਿਧੀ ਲਈ ਇਲੈਕਟ੍ਰਾਨਿਕ ਨੈੱਟਵਰਕ ਜਾਂ ਸਾਧਨ ਦੀ ਵਰਤੋਂ ਕਰਨਾ ਅਪਰਾਧ ਹੈ।


Gurdeep Singh

Content Editor

Related News