Big Bash League : ਮੈਚ ਦੌਰਾਨ ਸਟੋਨਿਸ ਨੇ ਰਿਚਰਡਸਨ ਨੂੰ ਕੱਢੀਆਂ ਗਾਲ੍ਹਾਂ, ਬੋਰਡ ਨੇ ਦਿੱਤੀ ਇਹ ਸਜ਼ਾ

01/05/2020 6:07:01 PM

ਮੈਲਬੋਰਨ : ਆਸਟਰੇਲੀਆਈ ਆਲਰਾਊਂਡਰ ਮਾਰਕਸ ਸਟੋਨਿਸ 'ਤੇ ਘਰੇਲੂ ਟੀ-20 ਬਿਗ ਬੈਸ਼ ਲੀਗ ਮੈਚ ਦੌਰਾਨ ਕੇਨ ਰਿਚਰਡਸਨ ਨੂੰ ਇਤਰਾਜ਼ਯੋਗ ਸ਼ਬਦ ਕਹਿਣ ਲਈ ਐਤਵਾਰ ਨੂੰ ਜ਼ੁਰਮਾਨਾ ਲਗਾਇਆ ਗਿਆ। ਮੈਲਬੋਰਨ ਸਟਾਰਸ ਦੇ ਇਸ ਖਿਡਾਰੀ ਨੇ ਕ੍ਰਿਕਟ ਆਸਟਰੇਲੀਆਈ ਦੀ ਖੇਡ ਜ਼ਾਬਤਾ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਮੁਆਫੀ ਮੰਗ ਲਈ ਹੈ ਪਰ ਉਸ 'ਤੇ 7500 ਆਸਟਰੇਲੀਆਈ ਡਾਲਰ (5200 ਡਾਲਰ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸਟੋਇੰਸ ਨੇ ਸ਼ਨੀਵਾਰ ਨੂੰ ਮੈਲਬੋਰਨ ਰੇਨੇਗੇਡਸ ਟੀਮ ਖਿਲਾਫ ਮੈਚ ਦੌਰਾਨ ਇਸ ਤੇਜ਼ ਗੇਂਦਬਾਜ਼ ਨੂੰ ਇਤਰਾਜ਼ਯੋਗ ਸ਼ਬਦ ਕਹੇ।

ਸਟੋਨਿਸ ਨੇ ਕਿਹਾ, ''ਮੈਂ ਉਸ ਸਮੇਂ ਜਜ਼ਬਾਤੀ ਹੋ ਕੇ ਅਜਿਹਾ ਕਰ ਦਿੱਤਾ। ਮੈਨੂੰ ਤੁਰੰਤ ਇਸ ਦਾ ਅਹਿਸਾਸ ਹੋਇਆ ਕਿ ਮੈਂ ਗਲਤ ਸੀ ਅਤੇ ਮੈਂ ਕੇਨ ਅਤੇ ਅੰਪਾਇਰਾਂ ਤੋਂ ਮੁਆਫੀ ਮੰਗ ਲਈ। ਮੈਂ ਗਲਤ ਕੀਤਾ ਅਤੇ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਕੁਝ ਕਾਰਨਾਂ ਤੋਂ ਮਾਨਕ ਤੈਅ ਕੀਤੇ ਹੋਏ ਹਨ ਅਤੇ ਮੈਂ ਜ਼ੁਰਮਾਨੇ ਨੂੰ ਸਵੀਕਾਰ ਕਰਦਾ ਹਾਂ।'' 6 ਹਫਤੇ ਪਹਿਲਾਂ ਤੇਜ਼ ਗੇਂਦਬਾਜ਼ ਜੇਮਸ ਪੈਟਨਿਸਨ ਨੇ ਵੀ ਇਕ ਖਿਡਾਰੀ ਨੂੰ ਇਤਰਾਜ਼ਯੋਗ ਸ਼ਬਦ ਕਹੇ ਸੀ ਅਤੇ ਉਸ 'ਤੇ ਪਾਬੰਦੀ ਲਾਈ ਗਈ ਸੀ। ਇਸ ਸਮੇਂ ਉਹ ਆਸਟਰੇਲੀਆ ਲਈ ਨਿਊਜ਼ੀਲੈਂਡ ਖਿਲਾਫ ਸਿਡਨੀ ਵਿਚ ਤੀਜੇ ਟੈਸਟ ਵਿਚ ਖੇਡ ਰਹੇ ਹਨ।