ਸਟੋਕਸ ਦੀ ਲੜਾਈ ਦਾ ਵੀਡੀਓ ਜਾਰੀ, ਨਸ਼ੇ 'ਚ ਬੇਕਾਬੂ ਹੋਇਆ ਇੰਗਲੈਂਡ ਦਾ ਆਲਰਾਊਂਡਰ (ਵੀਡੀਓ)

09/28/2017 1:52:49 PM

ਬ੍ਰਿਟੇਨ— ਬ੍ਰਿਸਟਲ ਵਿਚ ਨਾਈਟ ਕਲੱਬ ਵਿਚ ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਬੇਨ ਸਟੋਕਸ ਨਾਲ ਹੋਈ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਅਜਿਹਾ ਪਹਿਲੀ ਵਾਰ ਹੈ ਕਿਸੇ ਕੌਮਾਂਤਰੀ ਕ੍ਰਿਕਟਰ ਦੇ ਝਗੜੇ ਦਾ ਵੀਡੀਓ ਸਾਹਮਣੇ ਆਇਆ ਹੈ। ਬ੍ਰਿਟੇਨ ਦੇ ਟੈਬਲਾਇਡ 'ਦ ਸੰਨ' ਨੇ ਇਹ ਵੀਡੀਓ ਜਾਰੀ ਕੀਤਾ ਹੈ। ਇਸ ਉੱਤੇ ਇੰਗ‍ਲੈਂਡ ਐਂਡ ਵੇਲ‍ਸ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਅਸੀਂ ਇਹ ਫੁਟੇਜ਼ ਪਹਿਲੀ ਵਾਰ ਵੇਖੀ ਹੈ। ਪੁਲਸ ਜਾਂਚ ਜਾਰੀ ਹੈ ਜੋ ਕਿ ਸਾਰੇ ਸਬੂਤਾਂ ਨੂੰ ਦੇਖੇਗੀ। ਸ‍ਟੋਕ‍ਸ ਨੂੰ ਵੈਸ‍ਟਇੰਡੀਜ਼ ਨਾਲ ਚਲ ਰਹੀ ਸੀਰੀਜ਼ ਦੇ ਬਾਕੀ ਦੋ ਮੈਚਾਂ ਲਈ ਟੀਮ ਤੋਂ ਬਾਹਰ ਕੀਤਾ ਗਿਆ ਸੀ। ਹਾਲਾਂਕਿ ਆਪਣਾ ਹੱਥ ਫਰੈਕਚਰ ਕਰਾ ਬੈਠੇ ਸ‍ਟੋਕ‍ਸ ਟੀਮ ਦੇ ਉਪ-ਕਪਤਾਨ ਬਣੇ ਰਹਿਣਗੇ। ਇਕ ਰਿਪੋਰਟ ਮੁਤਾਬਕ, ਇੰਗਲੈਂਡ ਐਂਡ ਵੇਲਸ ਕ੍ਰਿਕਟ (ਈ.ਸੀ.ਬੀ.) ਦੇ ਨਿਰਦੇਸ਼ਕ ਐਂਡਰਿਊ ਸਟਰਾਸ ਨੇ ਕਿਹਾ ਕਿ ਸਟੋਕਸ ਦਾ ਮਾਮਲਾ ਹੁਣ ਨਿਬੜਨਾ ਨਹੀਂ ਹੈ ਪਰ ਏਸ਼ੇਜ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਹੋਣ ਦੌਰਾਨ ਉਹ ਉਪ-ਕਪਤਾਨ ਬਣੇ ਰਹਿਣਗੇ।
ਦੇਖੋ ਵੀਡੀਓ—

 


ਹਾਲਾਂਕਿ ਸਟਰਾਸ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸਟੋਕਸ ਦੇ ਹੱਥ ਵਿਚ ਸੱਟ ਕਿਵੇਂ ਲੱਗੀ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮਾਰ ਕੁੱਟ ਦੀ ਘਟਨਾ ਦਾ ਨਤੀਜਾ ਹੈ ਜਿਸ ਵਿੱਚ ਇੱਕ ਆਦਮੀ ਨੂੰ ਹਸਪਤਾਲ ਵਿਚ ਭਰਤੀ ਤੱਕ ਕਰਾਉਣਾ ਪਿਆ ਹੈ। ਬ੍ਰਿਸਟਲ ਵਿੱਚ ਹੋਈ ਘਟਨਾ ਨੇ ਸਟੋਕਸ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਉਹ ਆਸਟਰੇਲੀਆ ਨਾਲ ਹੋਣ ਵਾਲੀ ਸੀਰੀਜ਼ ਦੀ ਟੀਮ ਵਿਚ ਹੈ ਪਰ ਪੁਲਸ ਦੀ ਜਾਂਚ ਦੇ ਇਲਾਵਾ ਕ੍ਰਿਕਟ ਬੋਰਡ ਦੀ ਜਾਂਚ ਪੂਰੀ ਹੋ ਜਾਣ ਤੱਕ ਸਟੋਕਸ ਉੱਤੇ ਤਲਵਾਰ ਲਮਕੀ ਰਹੇਗੀ।