ਭਾਰਤ ਆਸਟਰੇਲੀਆ ਵਿਚਾਲੇ ਹੋਵੇਗੀ ਯਾਦਾਗਾਰ ਟੈਸਟ ਸੀਰੀਜ਼ : ਸਟੀਵ ਵਾ

01/12/2020 1:37:10 PM

ਸਪੋਰਟਸ ਡੈਸਕ— ਆਸਟਰੇਲੀਆ ਦੇ ਸਾਬਕਾ ਦਿੱਗਜ ਕਪਤਾਨ ਸਟੀਵ ਵਾ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਇਸ ਸਾਲ ਦੇ ਅਖੀਰ 'ਚ ਜਦੋਂ ਆਸਟਰੇਲੀਆ ਦਾ ਦੌਰਾ ਕਰੇਗੀ ਤਾਂ ਲੋਕ 'ਦੁਨੀਆ ਦੀਆਂ ਦੋ ਸਭ ਤੋਂ ਸਰਵਸ਼੍ਰੇਸ਼ਠ ਟੀਮਾਂ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਨੂੰ ਲੰਬੇ ਸਮੇਂ ਤੱਕ ਯਾਦ ਰੱਖਣਗੇ। ਉਨ੍ਹਾਂ ਨੇ ਨਾਲ ਹੀ ਉਮੀਦ ਜਤਾਈ ਕਿ ਭਾਰਤੀ ਟੀਮ ਇਸ ਦੌਰੇ 'ਤੇ ਡੇ-ਨਾਈਟ ਰਾਤ ਟੈਸਟ ਮੈਚ ਖੇਡੇਗੀ। ਭਾਰਤੀ ਟੀਮ ਨੇ 71 ਸਾਲ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ 12 ਮਹੀਨੇ ਪਹਿਲਾਂ ਆਸਟਰੇਲੀਆ ਨੂੰ ਉਸ ਦੀ ਜ਼ਮੀਨ 'ਤੇ ਹਰਾ ਕੇ ਆਪਣੇ ਟੈਸਟ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਸੀਰੀਜ਼ ਜਿੱਤੀ ਸੀ।  ਸਟੀਵ ਨੇ ਕਿਹਾ, ਭਾਰਤ ਅਤੇ ਆਸਟਰੇਲੀਆ ਵਿਚਾਲੇ ਹਮੇਸ਼ਾ ਸ਼ਾਨਦਾਰ ਸੀਰੀਜ਼ ਹੁੰਦੀ ਹੈ। ਇਹ ਪਰੰਪਰਾ ਬਣ ਗਈ ਹੈ। ਮੈਨੂੰ ਲੱਗਦਾ ਹੈ ਇਹ ਸ਼ਾਨਦਾਰ ਸੀਰੀਜ਼ ਹੋਵੇਗੀ। ਹਰ ਕੋਈ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਇਸ 'ਚ ਕੋਈ ਸ਼ਕ ਨਹੀਂ ਕਿ ਇਸ ਤੋਂ (ਵਾਰਨਰ ਅਤੇ ਸਮਿਥ) ਦੀ ਵਾਪਸੀ ਨਾਲ ਟੀਮ ਕਾਫ਼ੀ ਮਜ਼ਬੂਤ ਹੋਵੇਗੀ। ਸਟੀਵ ਨੇ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਇੱਥੇ ਪੁੱਜਣ ਤੋਂ ਬਾਅਦ ਕਿਹਾ 'ਇਸ 'ਚ ਕੋਈ ਸ਼ੱਕ ਨਹੀਂ ਕਿ ਅਜੇ ਭਾਰਤ ਦੇ ਕੋਲ ਦੁਨੀਆ ਦੀ ਸਭ ਤੋਂ ਬਿਹਤਰ ਸੰਪੂਰਨ ਟੀਮ ਹੈ। ਉਹ ਇਸ ਚੁਣੌਤੀ ਦਾ ਇੰਤਜ਼ਾਰ ਕਰ ਰਹੇ ਹੋਣਗੇ। ਇਹ ਅਜਿਹੀ ਸੀਰੀਜ਼ ਹੋਵੇਗੀ ਜਿਸ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਕਰਨਗੇ।   ਅਗਾਮੀ ਵਨ ਡੇ ਸੀਰੀਜ਼ ਬਾਰੇ 'ਚ ਪੁੱਛੇ ਜਾਣ 'ਤੇ ਸਟੀਵ ਨੇ ਕਿਹਾ ਕਿ ਭਾਰਤੀ ਟੀਮ ਦਾ ਪੱਖ ਭਾਰੀ ਰਹੇਗਾ। ਪਿਛਲੇ ਸਾਲ ਆਸਟਰੇਲੀਆ ਨੇ ਹਾਲਾਂਕਿ 5 ਮੈਚਾਂ ਦੀ ਸੀਰੀਜ਼ 'ਚ ਭਾਰਤ ਨੂੰ ਹਰਾਇਆ ਸੀ. ਟੀਮ ਦੇ ਸਭ ਤੋਂ ਸਫਲ ਕਪਤਾਨਾਂ 'ਚ ਸ਼ਾਮਲ ਇਸ ਸਾਬਕਾ ਖਿਡਾਰੀ ਨੇ ਕਿਹਾ, 'ਦੋਵਾਂ ਟੀਮਾਂ ਪ੍ਰਤੀਯੋਗੀ ਕ੍ਰਿਕਟ ਖੇਡਣ ਲਈ ਜਾਣੀ ਜਾਂਦੀ ਹੈ, ਦੋਵੇਂ ਦੁਨੀਆ ਦੀ ਸਭ ਤੋਂ ਸਰਵਸ਼੍ਰੇਸ਼ਠ ਟੀਮਾਂ ਹਨ।