ਅਸ਼ਵਿਨ ਨੂੰ ਦਬਾਅ ’ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ : ਸਮਿਥ

01/07/2021 3:58:29 PM

ਸਪੋਰਟਸ ਡੈਸਕ— ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਵੀਚੰਦਰਨ ਅਸ਼ਵਿਨ ਨੂੰ ਦਬਾਅ ’ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਇਸ ਆਫ਼ ਸਪਿਨਰ ਨੇ ਦੋ ਟੈਸਟ ’ਚ ਆਪਣੀ ਗੇਂਦਬਾਜ਼ੀ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਤੇ ਦੋ ਵਾਰ ਆਊਟ ਵੀ ਕੀਤਾ।
ਇਹ ਵੀ ਪੜ੍ਹੋ : IPL 2021 ਦਾ ਨੀਲਾਮੀ ਬਾਜ਼ਾਰ ਸਜਾਉਣ ਦੀ ਤਿਆਰੀ, ਇਸ ਤਾਰੀਖ਼ ਨੂੰ ਲੱਗੇਗੀ ਖਿਡਾਰੀਆਂ ਦੀ ਬੋਲੀ!

ਸਮਿਥ ਪਹਿਲੇ ਦੋ ਟੈਸਟ ’ਚ ਦੌੜਾਂ ਨਹੀਂ ਬਣਾ ਸਕੇ ਪਰ ਉਨ੍ਹਾਂ ਨੇ ਤੀਜੇ ਟੈਸਟ ਦੇ ਸ਼ੁਰੂਆਤੀ ਦਿਨ ਸਿਡਨੀ ਕ੍ਰਿਕਟ ਮੈਦਾਨ ’ਤੇ ਕੁਝ ਹਮਲਾਵਰ ਸ਼ਾਟ ਖੇਡਦੇ ਹੋਏ 31 ਦੌੜਾਂ ਬਣਾ ਲਈਆਂ ਹਨ ਤੇ ਉਹ ਮਾਰਨਸ ਲਾਬੁਸ਼ਾਨੇ (ਅਜੇਤੂ 67) ਦੇ ਨਾਲ ¬ਕ੍ਰੀਜ਼ ’ਤੇ ਡਟੇ ਹੋਏ ਹਨ ਜਿਸ ਨਾਲ ਆਸਟਰੇਲੀਆ ਨੇ ਸਟੰਪ ਤਕ ਦੋ ਵਿਕਟਾਂ ’ਤੇ 166 ਦੌੜਾਂ ਬਣਾ ਲਈਆਂ ਹਨ। ਸਮਿਥ ਤੇ ਲਾਬੁਸ਼ਾਨੇ ਨੇ ਤੀਜੇ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਨਿਭਾਅ ਲਈ ਹੈ।
ਇਹ ਵੀ ਪੜ੍ਹੋ : IND v AUS ਟੈਸਟ 'ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ 'ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ

ਸਮਿਥ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਦੇ ਬਾਅਦ ਕਿਹਾ, ‘‘¬ਕ੍ਰੀਜ਼ ’ਤੇ ਥੋੜ੍ਹਾ ਸਮਾਂ ਬਿਤਾ ਕੇ ਚੰਗਾ ਮਹਿਸੂਸ ਹੋ ਰਿਹਾ ਹੈ, ਮਾਰਨਸ ਨਾਲ ਸਾਂਝੇਦਾਰੀ ਕਰਨਾ ਚੰਗਾ ਰਿਹਾ।’’ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਦੇ ਹੋਏ ਸਮਿਥ ਬੱਲੇਬਾਜ਼ੀ ਕਰਦੇ ਸਮੇਂ ਆਤਮਵਿਸ਼ਵਾਸ ਨਾਲ ਭਰੇ ਸਨ, ਉਨ੍ਹਾਂ ਕਿਹਾ, ‘‘ਮੈਂ ਗਿ੍ਰਪ ’ਤੇ ਥੋੜ੍ਹੀ ਮਜ਼ਬੂਤੀ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ’ਚ ਮੈਂ ਜੂਝ ਰਿਹਾ ਹਾਂ। ਇਸ ਲਈ ਮੈਂ ਅੱਜ ਦੌੜਾਂ ਬਣਾ ਸਕਿਆ। ਮੈਂ ਸ਼ੁਰੂ ’ਚ ਕੁਝ ਚੌਕੇ ਵੀ ਲਾਏ। ਮਾਰਨਸ ਚੰਗਾ ਖੇਡਿਆ, ਉਮੀਦ ਕਰਦੇ ਹਾਂ ਕਿ ਅਸੀਂ ਕੱਲ ਵੀ ਚੰਗੀ ਤਰ੍ਹਾਂ ਬੱਲੇਬਾਜ਼ੀ ਕਰਦੇ ਰਹਾਂਗੇ।’’ ਸੀਰੀਜ਼ ’ਚ ਦੋਵੇਂ ਟੀਮਾਂ ਅਜੇ 1-1 ਦੀ ਬਰਾਬਰੀ ’ਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh