ਗੇਂਦ ਨਾਲ ਛੇੜਛਾੜ ਮਾਮਲੇ ''ਚ ਪੂਰਨ ''ਤੇ ਘੱਟ ਸਮੇਂ ਲਈ ਬੈਨ ਤੋਂ ਕੋਈ ਸ਼ਿਕਾਇਤ ਨਹੀਂ : ਸਮਿਥ

11/19/2019 11:40:20 AM

ਬ੍ਰਿਸਬੇਨ— ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਝਲ ਚੁੱਕੇ ਸਟੀਵ ਸਮਿਥ ਨੂੰ ਇਸ ਤੋਂ ਕੋਈ ਸ਼ਿਕਾਇਤ ਨਹੀਂ ਹੈ ਕਿ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੂੰ ਅਜਿਹੇ ਮਾਮਲੇ 'ਚ ਚਾਰ ਸਾਲ ਲਈ ਹੀ ਪਾਬੰਦੀ ਝਲਣੀ ਹੋਵੇਗੀ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਭਾਰਤ 'ਚ ਅਫਗਾਨਿਸਤਾਨ ਖਿਲਾਫ ਇਕ ਵਨ-ਡੇ ਮੈਚ 'ਚ ਗੇਂਦ ਦੀ ਹਾਲਤ ਬਦਲਣ ਦੇ ਦੋਸ਼ 'ਚ ਪੂਰਨ 'ਤੇ ਪਿਛਲੇ ਹਫਤੇ ਚਾਰ ਟੀ-20 ਮੈਚਾਂ ਦੀ ਪਾਬੰਦੀ ਲਗਾਈ ਗਈ ਹੈ।

ਸਮਿਥ ਅਤੇ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਅਤੇ ਕੈਮਰੂਨ ਬੇਨਕ੍ਰਾਫਟ 9 ਮਹੀਨਿਆਂ ਦੀ ਪਾਬੰਦੀ ਝੱਲ ਚੁੱਕੇ ਹਨ। ਸਮਿਥ ਨੇ ਕਿਹਾ, ''ਹਰ ਕੋਈ ਅਲਗ ਹੈ। ਹਰ ਬੋਰਡ ਅਲਗ ਹੈ ਅਤੇ ਉਨ੍ਹਾਂ ਦਾ ਮਸਲਿਆਂ ਤੋਂ ਨਜਿੱਠਣ ਦਾ ਤਰੀਕਾ ਵੀ ਅਲਗ ਹੈ।'' ਉਨ੍ਹਾਂ ਪਾਕਿਸਤਾਨ ਖਿਲਾਫ ਇੱਥੇ ਹੋਣ ਵਾਲੇ ਟੈਸਟ ਤੋਂ ਪਹਿਲਾਂ ਕਿਹਾ, ''ਮੈਨੂੰ ਕੋਈ ਸ਼ਿਕਾਇਤ ਨਹੀਂ ਹੈ। ਹੁਣ ਇਹ ਬਹੁਤ ਪੁਰਾਣੀ ਗੱਲ ਹੋ ਗਈ ਹੈ। ਮੈਂ ਬੀਤੀਆਂ ਗੱਲਾਂ ਨੂੰ ਭੁਲਾ ਚੱਕਾ ਹਾਂ ਅਤੇ ਵਰਤਮਾਨ 'ਤੇ ਫੋਕਸ ਕਰ ਰਿਹਾ ਹਾਂ।''

Tarsem Singh

This news is Content Editor Tarsem Singh