ਸਟਾਰਕ ਨੂੰ ਲੱਗ ਸਕਦੈ 1.53 ਮਿਲੀਅਨ ਡਾਲਰ ਦਾ ਝਟਕਾ, IPL 2018 ਨਾਲ ਜੁੜਿਆ ਹੈ ਮਾਮਲਾ

03/17/2020 6:23:18 PM

ਸਪੋਰਟਸ ਡੈਸਕ : ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਰਾਰ ਤੋਂ ਬਾਹਰ ਹੋਣ ਕਾਰਨ 1.53 ਮਿਲੀਅਨ ਡਾਲਰ ਦਾ ਭੁਗਤਾਨ ਦਾ ਦਾਅਵਾ ਠੋਕਿਆ ਸੀ। ਇਸ ਮਾਮਲੇ ਨੇ ਹੁਮ ਨਵਾਂ ਮੋੜ ਲੈ ਲਿਆ ਹੈ। ਦਰਅਸਲ, ਵਿਰੋਧੀ ਵਕੀਲਾਂ ਨੇ ਸਟਾਰਕ ਦੇ ਪੈਰ ਦੀ ਸੱਟ ਨੂੰ ਅਚਾਨਕ ਹੋਈ ਘਟਨਾ ਕਰਾਰ ਨਹੀਂ ਦਿੱਤਾ। ਸਟਾਰਕ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2018 ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡੇ ਸਨ। ਇਸ ਦੌਰਾਨ ਉਸ ਨੇ ਲੱਤ 'ਤੇ ਸੱਟ ਦੀ ਗੱਲ ਕਹੀ ਸੀ, ਜਿਸ ਕਾਰਨ ਉਸ ਨੂੰ 11ਵੇਂ ਐਡਿਸ਼ਨ ਤੋਂ ਬਾਹਰ ਹੋਣਾ ਪਿਆ ਸੀ ਪਰ ਹੁਣ ਵਿਰੋਧੀ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਇਹ ਕਦਮ ਅਚਾਨਕ ਅਤੇ ਹੈਰਾਨ ਕਰਨ ਵਾਲਾ ਨਹੀਂ ਸੀ। ਇਸ ਕਾਰਨ ਸਟਾਰਕ ਨੂੰ 1.53 ਮਿਲਿਅਨ ਡਾਲਰ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ।

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਫ੍ਰੈਂਚਾਈਜ਼ੀ ਵਾਲੀ ਕੇ. ਕੇ. ਆਰ. ਨੇ ਸਟਾਰਕ ਨੂੰ ਸਾਲ 2018 ਵਿਚ 1.8 ਮਿਲਿਅਨ ਡਾਲਰ ਵਿਚ ਖਰੀਦਿਆ ਸੀ। ਹਾਲਾਂਕਿ ਸਟਾਰਕ ਨੂੰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਸੱਟ ਲੱਗ ਗਈ ਸੀ ਅਤੇ ਉਹ ਆਈ. ਪੀ. ਐੱਲ. 11 ਸੀਜ਼ਨ ਵਿਚੋਂ ਬਾਹਰ ਹੋ ਗਏ ਸੀ। ਇਸ ਤੋਂ ਬਾਅਦ ਸਟਾਰਕ ਨੇ ਲੰਡਨ ਦੇ ਲਾਇਡ ਦੇ ਇਕ ਸਿੰਡੀਕੇਟ ਵਿਕਟੋਰੀਅਨ ਕਾਊਂਟੀ ਕੋਰਟ ਵਿਚ ਮੁਕੱਦਮਾ ਦਾਇਰ ਕਰਨ ਲਈ ਕਾਰਵਾਈ ਕੀਤੀ ਜਿੱਥੇ ਕੋਈ ਵਿਅਕਤੀ ਵਿਲੱਖਣ ਹਾਲਾਤਾਂ ਦੇ ਕਵਰੇਜ ਦਾ ਬਦਲ ਚੁਣ ਸਕਦਾ ਹੈ।

ਲਾਇਡ ਆਫ ਲੰਡਨ ਦੀ ਨੁਮਾਈਂਦਗੀ ਕਰਦੇ ਹੋਏ ਕਲਾਈਡ ਅਤੇ ਸਹਿ ਵਕੀਲਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਆਸਟਰੇਲੀਆਈ ਤੇਜ਼ ਗੇਂਦਬਾਜ਼ ਨੂੰ 10 ਮਾਰਚ ਨੂੰ ਸੱਟ ਲੱਗੀ ਸੀ। ਇਸ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਮਿਸ਼ੇਲ ਸਟਾਰਕ ਦੀ ਸੱਟ ਹਾਦਸਿਆਂ ਦੀ ਇਕ ਲੜੀ ਦੇ ਇਕੱਠ ਦਾ ਨਤੀਜਾ ਸੀ ਜੋ 10 ਮਾਰਚ ਤੋਂ ਪਹਿਲਾ ਲੱਗੀ ਸੀ। ਉੱਥੇ ਹੀ ਇਸ ਬਾਰੇ ਵਿਚ ਸਟਾਰਕ ਵੱਲੋਂ ਕਿਹਾ ਗਿਆ ਸੀ ਕਿ ਇਹ ਸੱਟ ਅਚਾਨਕ ਨਹੀਂ ਸੀ।


Related News