ਓਲੰਪਿਕ ਤੋਂ ਘਰ ਵਾਪਸੀ ਦੇ ਬਾਅਦ ਸਟਾਰ ਖਿਡਾਰੀ ਨੂੰ ਬੁਰੀ ਤਰ੍ਹਾਂ ਕੁੱਟਿਆ, ਹਸਪਤਾਲ 'ਚ ਦਾਖਲ

08/23/2021 10:47:18 PM

ਡਬਲਿਨ- 14 ਅਗਸਤ ਦੀ ਦੇਰ ਰਾਤ ਹਸਪਤਾਲ 'ਚ ਇਕ ਲੜਕੇ ਨੂੰ ਦਾਖਲ ਕੀਤਾ ਗਿਆ। ਉਸ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਸੀ ਕਿ ਤੁਰੰਤ ਸਰਜਰੀ ਦੀ ਲੋੜ ਸੀ। ਉਸਦੇ ਚਿਹਰੇ ਤੋਂ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀ। ਇਹ ਘਟਨਾ ਕੋਈ ਆਮ ਵਿਅਕਤੀ ਨਹੀਂ ਹੈ ਬਲਕਿ ਓਲੰਪਿਕ ਖਿਡਾਰੀ ਜੈਕ ਵੂਲੀ ਦੀ ਸੀ। ਜੈਕ ਵੂਲੀ ਜੋ ਓਲੰਪਿਕ ਵਿਚ ਆਇਰਲੈਂਡ ਵਲੋਂ ਤਾਈਕਵਾਂਡੋ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਸਨ। 22 ਸਾਲਾ ਇਸ ਖਿਡਾਰੀ ਦੀ ਮਾਂ ਨੇ ਦੱਸਿਆ ਕਿ ਮੇਰੇ ਬੇਟੇ ਨੇ ਹਮੇਸ਼ਾ ਇਹੀ ਸਿੱਖਿਆ ਹੈ ਕਿ ਕਦੇ ਵੀਂ ਆਪਣੀ ਮਾਰਸ਼ਲ ਆਰਟ ਕਲਾ ਨੂੰ ਇਸ ਤਰ੍ਹਾਂ ਰੋਡ ਫਾਈਟ ਵਿਚ ਇਸਤੇਮਾਲ ਨਹੀਂ ਕਰਨਾ। ਤਾਈਕਵਾਂਡੋ ਖਿਡਾਰੀ ਦੇ ਉਪਰਲੇ ਬੁੱਲ੍ਹ ਦੀ ਸਰਜਰੀ ਕਰਨੀ ਪਈ, ਜਿੱਥੇ ਉਸ ਨੂੰ ਗੰਭੀਰ ਸੱਟ ਲੱਗੀ ਸੀ।

ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ


ਸੋਸ਼ਲ ਮੀਡੀਆ ਅਕਾਊਂਟ 'ਤੇ ਜੈਕ ਵੂਲੀ ਨੇ ਦੱਸਿਆ ਕਿ ਲਿਫੀ ਨਦੀ ਦੇ ਕਿਨਾਰੇ ਘੁੰਮਣ ਦੇ ਦੌਰਾਨ 10-12 ਲੜਕੇ-ਲੜਕੀਆਂ ਨੇ ਮਿਲ ਕੇ ਉਸ ਨੂੰ ਕੁੱਟਿਆ। ਉਹ ਲੋਕ ਕੌਣ ਸੀ, ਇਹ ਮੈਂ ਨਹੀਂ ਜਾਣਦਾ। ਜੈਕ ਨੂੰ ਬੁਰੀ ਤਰ੍ਹਾਂ ਨਾਲ ਕੁੱਟਣ ਤੋਂ ਬਾਅਦ ਹਮਲਾਵਰ ਉੱਥੋਂ ਦੌੜ ਗਏ। ਓਲੰਪਿਕ ਸੋਨ ਤਮਗਾ ਕੇਲੀ ਹੈਰਿੰਗਟਨ ਨੇ ਵੂਲੀ ਨਾਲ ਹਸਪਤਾਲ 'ਚ ਮੁਲਾਕਾਤ ਕੀਤੀ। ਇਸ ਦੌਰਾਨ ਕੁਝ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਸੇਂਟ ਜੇਮਸ ਹਸਪਤਾਲ ਵਿਚ ਸਰਜਰੀ ਤੋਂ ਬਾਅਦ ਜੈਕ ਨੇ ਕਿਹਾ ਕਿ ਉਹ ਜਲਦ ਹੀ ਵਾਪਸੀ ਕਰਨਗੇ। 

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ

 

 
 
 
 
 
View this post on Instagram
 
 
 
 
 
 
 
 
 
 
 

A post shared by Jack Woolley 🦂 (@jack_woolley_tkd)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh