9 ਸਾਲ ਤੋਂ ਨੌਕਰੀ ਦੀ ਉਡੀਕ 'ਚ ਹੈ ਏਸ਼ੀਆ ਕੱਪ ਦੀ ਜੇਤੂ ਸਟਾਰ ਸਵਿਤਾ

11/07/2017 10:13:15 PM

ਨਵੀਂ ਦਿੱਲੀ— ਚੀਨ ਖਿਲਾਫ ਏਸ਼ੀਆ ਕੱਪ ਫਾਈਨਲ 'ਚ ਨਿਰਣਾਇਕ ਪੇਨਲਟੀ ਰੋਕ ਕੇ ਤੇ 13 ਸਾਲ ਬਾਅਦ ਭਾਰਤ ਦੀ ਖਿਤਾਬੀ ਜਿੱਤ 'ਚ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੇ 9 ਸਾਲ ਬਾਅਦ ਕੌਮਾਂਤਰੀ ਕਰੀਅਰ 'ਚ ਖਾਸ ਉਪਲੱਬਧੀਆ ਦੇ ਬਾਵਜੂਦ ਹੁਣ ਨੌਕਰੀ ਨਹੀਂ ਮਿਲ ਸਕੀ।
2008 'ਚ ਆਪਣੇ ਕਰੀਅਰ ਦੀ ਕੀਤੀ ਸੀ ਸ਼ੁਰੂਆਤ
ਭਾਰਤੀ ਮਹਿਲਾ ਹਾਕੀ ਟੀਮ 'ਚ 2008 'ਚ ਸ਼ੁਰੂਆਤ ਕਰਨ ਵਾਲੀ ਸਵਿਤਾ ਨੇ ਜਪਾਨ ਦੇ ਕਾਕਾਮਿਗਹਰਾ 'ਚ ਹੀ ਆਪਣੇ ਕਰੀਅਰ ਦਾ 150ਵਾਂ ਕੌਮਾਂਤਰੀ ਮੈਚ ਖੇਡਿਆ। ਆਪਣੇ ਦਾਦਾ ਜੀ ਮਹਿੰਦਰ ਸਿੰਘ ਦੀ ਇੱਛਾ ਪੂਰੀ ਕਰਨ ਲਈ ਹਾਕੀ 'ਚ ਕਰੀਅਰ ਬਣਾਉਣ ਵਾਲੀ ਸਵਿਤਾ ਨੇ ਮੈਦਾਨ 'ਤੇ ਕਾਮਯਾਬੀ ਦੀ ਬੁਲੰਦੀਆਂ ਨੂੰ ਹਾਸਲ ਕੀਤਾ।


9 ਸਾਲ ਤੋਂ ਨੌਕਰੀ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ ਸਵਿਤਾ
ਹਰਿਆਣਾ ਦੇ ਸਿਰਸਾ ਦੀ ਇਸ ਗੋਲਕੀਪਰ ਨੇ ਕਿਹਾ ਕਿ ਮੇਰੀ ਉਮਰ 27 ਸਾਲ ਦੀ ਹੋਣ ਵਾਲੀ ਹੈ ਤੇ ਪਿਛਲੇ 9 ਸਾਲ ਤੋਂ ਮੈਂ ਨੌਕਰੀ ਮਿਲਣ ਦਾ ਇੰਤਜ਼ਾਰ ਕਰ ਰਹੀ ਹਾਂ। ਹਰਿਆਣਾ ਸਰਕਾਰ ਦੀ 'ਮੈਡਲ ਆਓ, ਨੌਕਰੀ ਪਾਓ' ਯੋਜਨਾ ਦੇ ਤਹਿਤ ਮੈਨੂੰ ਉਮੀਦ ਸੀ ਪਰ ਇਹ ਆਸ਼ਵਾਸਨ ਹੀ ਮਿਲਦੇ ਰਹੇ ਹਨ।


ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਜਿੱਤ ਹੈ ਤੇ ਰੀਓ ਓਲੰਪਿਕ ਕੁਆਲੀਫੀਕੇਸ਼ਨ ਤੋਂ ਬਾਅਦ ਇਹ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਪਲ ਹੈ। ਸਾਡੇ ਖੇਡ ਮੰਤਰੀ ਓਲੰਪਿਕ ਤਮਗਾ ਜੇਤੂ ਰਹੇ ਹਨ ਤੇ ਮੈਨੂੰ ਉਮੀਦ ਹੈ ਕਿ ਉਹ ਮੇਰੀ ਸਥਿਤੀ ਸਮਝਣ ਤੇ ਮੈਨੂੰ ਜਲਦੀ ਹੀ ਕੋਈ ਨੌਕਰੀ ਮਿਲੇਗੀ। ਸਵਿਤਾ ਨੇ ਇਹ ਵੀ ਕਿਹਾ ਕਿ ਇਸ ਜਿੱਤ ਨਾਲ ਮਹਿਲਾ ਹਾਕੀ 'ਚ ਲੜਕੀਆਂ ਦਾ ਪੂਲ ਵੱਧੇਗਾ।