ਵਾਵਰਿੰਕਾ ਸਾਲ ਦੀ ਦੂਜੀ ਜਿੱਤ ਦੇ ਨਾਲ ਸੋਫੀਆ ਏ.ਟੀ.ਪੀ. ਦੇ ਕੁਆਰਟਰਫਾਈਨਲ ''ਚ

02/10/2018 10:58:39 AM

ਸੋਫੀਆ, (ਬਿਊਰੋ)— ਸੱਟ ਤੋਂ ਵਾਪਸੀ ਕਰ ਰਹੇ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਸਟਾਨ ਵਾਵਰਿੰਕਾ ਨੇ ਸੋਫੀਆ ਏ.ਟੀ.ਪੀ. ਟੈਨਿਸ 'ਚ ਕੁਆਲੀਫਾਇਰ ਖਿਡਾਰੀ ਮਾਰਟਿਨ ਕਲੀਜਨ ਨੂੰ 4-6, 6-2, 6-3 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਜਗ੍ਹਾ ਪੱਕੀ ਕੀਤੀ। 

ਸਵਿਟਜ਼ਰਲੈਂਡ ਦਾ ਇਹ 32 ਸਾਲਾ ਖਿਡਾਰੀ ਵਿੰਬਲਡਨ ਦੇ ਬਾਅਦ ਦੋ ਵਾਰ ਗੋਡੇ ਦੀ ਸਰਜਰੀ ਦੇ ਕਾਰਨ 6 ਮਹੀਨੇ ਤੋਂ ਕੋਰਟ ਤੋਂ ਦੂਰ ਸੀ। ਵਾਪਸੀ ਦੇ ਬਾਅਦ ਇਹ ਉਸ ਦੀ ਦੂਜੀ ਜਿੱਤ ਹੈ। ਇਸ ਤੋਂ ਪਹਿਲਾ ਉਸ ਨੇ ਆਸਟਰੇਲੀਆਈ ਓਪਨ 'ਚ ਰਿਕਾਰਡਾਸ ਨੂੰ ਹਰਾਇਆ ਸੀ। ਵਿਸ਼ਵ ਰੈਂਕਿੰਗ 'ਚ 15ਵੇਂ ਸਥਾਨ 'ਤੇ ਕਾਬਜ਼ ਇਸ ਖਿਡਾਰੀ ਨੇ ਕਿਹਾ, ''ਮੈਨੂੰ ਉਮੀਦ ਸੀ ਕਿ ਇਹ ਸਖਤ ਮੁਕਾਬਲਾ ਹੋਵੇਗਾ ਕਿਉਂਕਿ ਉਸ (ਕਲੀਜਨ) ਨੇ ਇੱਥੇ ਕੁਝ ਮੈਚ ਖੇਡੇ ਹਨ।''