ਰੇਸ ਅਕ੍ਰੋਸ ਅਮਰੀਕਾ ਪੂਰੀ ਕਰਨ ਵਾਲੇ ਪਹਿਲੇ ਦੋ ਭਾਰਤੀ ਬਣੇ ਸ਼੍ਰੀਨਿਵਾਸ ਤੇ ਅਮਿਤ

06/27/2017 1:50:42 AM

ਮੁੰਬਈ— ਸ਼੍ਰੀਨਿਵਾਸ ਗੋਕੁਲਨਾਥ ਨੇ 11 ਦਿਨ, 18 ਘੰਟੇ ਤੇ 45 ਮਿੰਟ ਪਹਿਲਾਂ 4900 ਕਿ. ਮੀ. ਦੀ ਰੇਸ ਅਕ੍ਰੋਸ ਅਮਰੀਕਾ ਦੇ ਸਿੰਗਲ ਵਰਗ ਰੇਸ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਸ ਨੇ ਦੁਨੀਆ ਦੀ ਸਭ ਤੋਂ ਮੁਸ਼ਕਿਲ ਮੰਨੀ ਜਾਣ ਵਾਲੀ ਸਾਈਕਲ ਰੇਸ ਨੂੰ ਪੂਰਾ ਕਰਨ ਵਾਲਾ ਪਹਿਲਾ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ। ਇਸ ਨਾਲ ਭਾਰਤੀਆਂ ਨੇ ਵਿਸ਼ਵ ਪੱਧਰ 'ਤੇ ਐਂਡਿਊਰੇਂਸ ਸਾਈਕਲਿੰਗ ਪ੍ਰੀਸ਼ਦ ਵਿਚ ਦਸਤਕ ਦੇ ਦਿੱਤੀ। ਮਹਾਰਾਸ਼ਟਰ ਦਾ ਹੀ ਇਕ ਹੋਰ ਡਾਕਟਰ ਅਮਿਤ ਸਮਰਥ ਵੀ ਉਸ ਦੀ ਤਰਜ਼ 'ਤੇ ਅੱਜ ਦੇਰ ਰਾਤ ਅਮਰੀਕਾ ਦੇ ਐਨਾਪੋਲਿਸ 'ਤੇ ਫਿਨਿਸ਼ ਲਾਈਨ 'ਤੇ ਪਹੁੰਚ ਗਿਆ। 9 ਪੁਰਸ਼ਾਂ ਦੀ ਰੇਸ ਪੂਰੀ ਹੋਣ 'ਤੇ ਗੋਕੁਲਨਾਥ ਸੱਤਵੇਂ ਜਦਕਿ ਸਮਰਥ ਅੱਠਵੇਂ ਨੰਬਰ 'ਤੇ ਰਹੇ। ਰੇਸ ਕ੍ਰਿਸਟੋਫ ਸਟ੍ਰਾਸਰ ਨੇ ਜਿੱਤੀ।