ਸ਼੍ਰੀਕਾਂਤ ਬਣਿਆ ਡਿਪਟੀ ਕੁਲੈਕਟਰ

03/30/2018 2:56:49 AM

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਭਾਰਤੀ ਬੈਡਮਿੰਟਨ ਸਟਾਰ ਕਿਦਾਂਬੀ ਨੂੰ ਰਾਜ ਪ੍ਰਸ਼ਾਸਨ ਵਿਚ ਡਿਪਟੀ ਕੁਲੈਕਟਰ ਨਿਯੁਕਤ ਕਰ ਦਿੱਤਾ ਹੈ। ਸ਼੍ਰੀਕਾਂਤ ਨੇ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨਾਲ ਮੁੱਖ ਮੰਤਰੀ ਨਾਲ ਵੀਰਵਾਰ ਨੂੰ ਇੱਥੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸ਼੍ਰੀਕਾਂਤ ਨੂੰ ਪਦਮਸ਼੍ਰੀ ਮਿਲਣ 'ਤੇ ਵਧਾਈ ਦਿੱਤੀ ਤੇ ਰਾਜ ਵਿਚ ਉਸ ਨੂੰ ਡਿਪਟੀ ਕੁਲੈਟਕਰ ਨਿਯੁਕਤ ਕਰਨ ਦੇ ਹੁਕਮ ਦੀ ਕਾਪੀ ਸੌਂਪੀ।