ਕੋਟਲਾ ਮੈਚ ''ਚ ਸ਼੍ਰੀਲੰਕਾਈ ਟੀਮ ਦੀ ''ਹਵਾ ਖਰਾਬ'', ਕੋਹਲੀ ਨੇ ਗੁੱਸੇ ''ਚ ਕੀਤਾ ਪਾਰੀ ਦਾ ਐਲਾਨ

12/03/2017 3:22:08 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਵਿਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ, ਦਿੱਲੀ ਟੈਸਟ ਦੇ ਦੂਜੇ ਦਿਨ ਸ਼੍ਰੀਲੰਕਾਈ ਖਿਡਾਰੀ ਮਾਸਕ ਲਗਾ ਕੇ ਫੀਲਡਿੰਗ ਕਰ ਰਹੇ ਸਨ। ਦੱਸ ਦਈਏ ਕਿ ਇਨ੍ਹੀਂ ਦਿਨੀਂ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਗਿਆ ਹੈ ਅਤੇ ਹਵਾ ਵਿੱਚ ਸਮੋਗ ਛਾਇਆ ਹੋਇਆ ਹੈ। ਅਜਿਹੇ ਵਿਚ ਇਸ ਮੈਚ ਵਿਚ ਖੇਡ ਰਹੇ ਖਿਡਾਰੀਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ।

ਰੋਕਣਾ ਪਿਆ ਮੈਚ
ਲੰਚ ਦੇ ਬਾਅਦ ਡਦੋਂ ਦੋਨੋਂ ਟੀਮਾਂ ਮੈਦਾਨ 'ਤੇ ਉੱਤਰੀਆਂ ਤਾਂ ਲਗਭਗ 5-6 ਸ਼੍ਰੀਲੰਕਾਈ ਖਿਡਾਰੀ ਮਾਸਕ ਪਾ ਕੇ ਮੈਦਾਨ 'ਤੇ ਆਏ। ਜਦੋਂ ਖੇਡ ਰੁਕਿਆ ਤਾਂ ਉਸ ਸਮੇਂ ਭਾਰਤ ਦਾ ਸਕੋਰ 519 ਦੌੜਾਂ ਸੀ ਤੇ 122ਵੇਂ ਓਵਰ ਦੀਆਂ 3 ਗੇਂਦਾਂ ਹੋਈਆਂ ਸਨ। ਉਸ ਸਮੇਂ ਕੋਹਲੀ 240 ਦੌੜਾਂ ਤੇ ਅਸ਼ਵਿਨ 4 ਦੌੜਾਂ ਬਣਾ ਕੇ ਕਰੀਜ਼ 'ਤੇ ਸਨ। ਇਸ ਦੌਰਾਨ ਸ਼੍ਰੀਲੰਕਾਈ ਕਪਤਾਨ ਤੇ ਕੁਝ ਹੋਰ ਖਿਡਾਰੀ ਅੰਪਾਇਰ ਨਾਲ ਗੱਲਬਾਤ ਕਰ ਰਹੇ ਸਨ, ਜਿਸ ਕਾਰਨ ਲਗਭਗ 20 ਮਿੰਟ ਤੱਕ ਮੈਚ ਰੋਕਣਾ ਪਿਆ।

ਫਿਰ ਤੋਂ ਸ਼ੁਰੂ ਕਰਾਇਆ ਮੈਚ
ਸ਼੍ਰੀਲੰਕਾਈ ਟੀਮ ਭਾਵੇਂ ਹੀ ਮੈਦਾਨ ਉੱਤੇ ਮਾਸਕ ਲਗਾ ਕੇ ਉਤਰੀ ਹੋਵੇ, ਪਰ ਇਸ ਦੌਰਾਨ ਮੈਦਾਨ ਉੱਤੇ ਖੜ੍ਹੇ ਅੰਪਾਇਰ ਅਤੇ ਭਾਰਤੀ ਖਿਡਾਰੀਆਂ ਨੇ ਮਾਸਕ ਨਹੀਂ ਲਗਾਇਆ ਹੋਇਆ ਸੀ। ਲੱਗਭੱਗ 20 ਮਿੰਟ ਤੱਕ ਖੇਲ ਰੋਕਣਾ ਪਿਆ। ਮੈਚ ਰੈਫਰੀ ਡੇਵਿਡ ਬੂਨ ਨੇ ਹਾਲਾਂਕਿ ਡਾਕਟਰ ਤੋਂ ਸਲਾਹ ਲੈਣ ਦੇ ਬਾਅਦ ਮੈਚ ਫਿਰ ਤੋਂ ਸ਼ੁਰੂ ਕਰਾਉਣ ਦਾ ਫੈਸਲਾ ਕੀਤਾ।

ਕੋਹਲੀ ਹੋਏ ਗੁੱਸੇ
ਕੋਹਲੀ ਦੇ ਬੱਲੇਬਾਜ਼ੀ ਕਰਦੇ ਸਮੇਂ ਵੀ ਕਈ ਵਾਰ ਸ਼੍ਰੀਲੰਕਾਈ ਖਿਡਾਰੀ ਅੰਪਾਇਰ ਨੂੰ ਮੈਚ ਬੰਦ ਕਰਾਉਣ ਬਾਰੇ ਕਹਿ ਰਹੇ ਸਨ। ਜਦੋਂ ਕੋਹਲੀ 243 ਦੋ ਸਕੋਰ 'ਤੇ ਆਊਟ ਹੋ ਕੇ ਪੈਵੀਲੀਅਨ ਪਰਤੇ ਤਾਂ ਉਸ ਤੋਂ ਬਾਅਦ ਵੀ ਖਿਡਾਰੀ ਅੰਪਾਇਰ ਤੋਂ ਖੜ੍ਹੇ ਨਜ਼ਰ ਆਏ। ਉਸ ਸਮੇਂ ਕਰੀਜ਼ 'ਤੇ ਸਾਹਾ ਅਤੇ ਜਡੇਜਾ ਸਨ। ਗਮਾਗੇ ਨੇ ਆਪਣੇ 25ਵੇਂ ਓਵਰ ਦੀਆਂ 3 ਹੀ ਗੇਂਦਾਂ ਕਰਾਈਆਂ ਸਨ ਕਿ ਖਿਡਾਰੀ ਫਿਰ ਤੋਂ ਅੰਪਾਇਰ ਕੋਲ ਆ ਗਏ। ਇਸ 'ਤੇ ਡਰੈਸਿਮਗ ਰੂਮ 'ਚ ਬੈਠੇ ਕੋਹਲੀ ਨੇ ਆਪਣੇ ਬੱਲੇਬਾਜ਼ ਨੂੰਵਾਪਸ ਆਉਣ ਦਾ ਇਸ਼ਾਰਾ ਕੀਤਾ ਤੇ ਭਾਰਤੀ ਪਾਰੀ ਦਾ ਆਲਾਨ ਕੀਤਾ। ਕੋਹਲੀ ਨੇ ਕੁਝ ਇਸ ਤਰ੍ਹਾਂ ਇਸ਼ਾਰਾ ਕੀਤਾ ਕਿ ਜਿਵੇਂ ਉਹ ਗੁੱਸੇ 'ਚ ਕਹਿ ਰਹੇ ਹੋਣ ਕੇ ਵਾਪਸ ਆ ਜਾਓ ਇਨ੍ਹਾਂ ਨੂੰ ਬੱਲੇਬਾਜ਼ੀ ਕਰਨ ਦੋ ਫਿਰ ਦੇਖਦੇ ਹਾਂ।

ਸ਼੍ਰੀਲੰਕਾਈ ਖਿਡਾਰੀਆਂ ਦੇ ਬਾਰ-ਬਾਰ ਇਸ ਤਰ੍ਹਾਂ ਕਰਨ 'ਤੇ ਕੁਮੈਂਟੇਟਰ ਹੋਏ ਗੁੱਸੇ
ਮੈਚ ਦੇ ਦੌਰਾਨ ਕੁਮੈਂਟਰੀ ਕਰ ਰਹੇ ਆਸ਼ੀਸ਼ ਨੇਹਿਰਾ, ਆਕਾਸ਼ ਚੋਪੜਾ ਅਤੇ ਵੀ.ਵੀ.ਐਸ. ਲਕਸ਼ਮਣ ਨੇ ਇਸਦੀ ਆਲੋਚਨਾ ਕੀਤੀ। ਆਕਾਸ਼ ਚੋਪੜਾ ਨੇ ਕਿਹਾ ਕਿ ਜੇਕਰ ਦਿੱਲੀ ਵਿਚ ਤੁਹਾਨੂੰ ਖੇਡਣਾ ਹੈ ਤਾਂ ਮਜ਼ਬੂਤ ਫੇਫੜੇ ਲੈ ਕੇ ਆਉਣਾ ਹੋਵੇਗਾ।