ਭਾਰਤ ਦੌਰੇ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣਗੇ ਸ਼੍ਰੀਲੰਕਾ ਦੇ ਧਾਕੜ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ

02/03/2022 2:32:31 PM

ਨਵੀਂ ਦਿੱਲੀ- ਭਾਰਤੀ ਟੀਮ ਨੇ ਫਰਵਰੀ-ਮਾਰਚ ਮਹੀਨੇ ਵਿਚ ਸ਼੍ਰੀਲੰਕਾ ਦੀ ਮੇਜ਼ਬਾਨੀ ਕਰਨੀ ਹੈ। ਸ਼੍ਰੀਲੰਕਾ ਦੀ ਟੀਮ ਭਾਰਤ ਖਿਲਾਫ਼ ਟੈਸਟ ਅਤੇ ਟੀ-20 ਸੀਰੀਜ਼ ਖੇਡਣ ਲਈ ਦੌਰੇ 'ਤੇ ਭਾਰਤ ਦੀ ਯਾਤਰਾ ਕਰੇਗੀ। ਇਹ ਸੀਰੀਜ਼ ਉਸ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਦਾ ਆਖ਼ਰੀ ਅੰਤਰਰਾਸ਼ਟਰੀ ਦੌਰਾ ਹੋਵੇਗਾ। ਉਨ੍ਹਾਂ ਨੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਇਸ ਵਾਰ IPL ’ਚ ਨਜ਼ਰ ਨਹੀਂ ਆਉਣਗੇ ਤੇਜ਼ ਗੇਂਦਬਾਜ ਜੈਮੀਸਨ, ਦੱਸੀ ਇਹ ਵਜ੍ਹਾ

ਸ਼੍ਰੀਲੰਕਾ ਕ੍ਰਿਕਟ ਟੀਮ ਇਸ ਮਹੀਨੇ ਦੋ ਟੈਸਟ ਅਤੇ ਤਿੰਨ ਟੀ-20 ਮੈਚ ਖੇਡਣ ਲਈ ਭਾਰਤ ਦੌਰੇ 'ਤੇ ਆਉਣ ਵਾਲੀ ਹੈ। ਇਹ ਸੀਰੀਜ਼ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਦਾ ਆਖਰੀ ਦੌਰਾ ਹੋਣ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਈ. ਸੀ. ਸੀ. ਨੇ ਬੁੱਧਵਾਰ 2 ਫਰਵਰੀ ਨੂੰ ਕਿਹਾ ਕਿ ਲਕਮਲ ਨੇ ਭਾਰਤ ਖਿਲਾਫ਼ ਸੀਰੀਜ਼ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਮਣਿਕਾ ਬਤਰਾ ਨੇ ਰਾਸ਼ਟਰੀ ਜੰਗ ਸਮਾਰਕ ਦਾ ਕੀਤਾ ਦੌਰਾ

34 ਸਾਲਾ ਤੇਜ਼ ਗੇਂਦਬਾਜ਼ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਪੱਤਰ ਲਿਖ ਕੇ ਬੁੱਧਵਾਰ 2 ਫਰਵਰੀ ਨੂੰ ਸੰਨਿਆਸ ਲੈਣ ਦੇ ਆਪਣੇ ਫੈਸਲੇ ਬਾਰੇ ਸਾਰਿਆਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਲਈ ਕ੍ਰਿਕਟ ਬੋਰਡ ਦਾ ਧੰਨਵਾਦ ਕੀਤਾ। ਚਿੱਠੀ 'ਚ ਲਿਖਿਆ, 'ਮੈਂ ਹਮੇਸ਼ਾ ਸ਼੍ਰੀਲੰਕਾ ਕ੍ਰਿਕਟ ਦਾ ਧੰਨਵਾਦੀ ਰਹਾਂਗਾ ਕਿ ਮੈਨੂੰ ਦੇਸ਼ ਲਈ ਖੇਡਣ ਦਾ ਮੌਕਾ ਦਿੱਤਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh