ਚਾਮਿੰਡਾ ਵਾਸ ਬਣੇ ਸ਼੍ਰੀਲੰਕਾ ਦੇ ਨਵੇਂ ਗੇਂਦਬਾਜ਼ ਕੋਚ

07/21/2017 11:00:02 PM

ਕੋਲੰਬੋਂ— ਸ਼੍ਰੀਲੰਕਾ ਦੇ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਟੀਮ ਦੇ ਨਵੇਂ ਗੇਂਦਬਾਜ਼ ਕੋਚ ਬਣ ਗਏ ਹਨ। ਵਾਸ ਨੇ ਚਮਪਕਾ ਰਾਮਨਾਇਕੇ ਦੀ ਜਗ੍ਹਾ ਲਈ ਹੈ ਜਿਨ੍ਹਾ ਨੇ ਜ਼ਿਬਾਬਵੇਂ ਖਿਲਾਫ ਸੀਰੀਜ਼ ਤੋਂ ਬਾਅਦ ਨਿੱਜੀ ਕਾਰਨਾਂ ਕਰਕੇ ਗੇਂਦਬਾਜ਼ੀ ਕੋਚ ਤੋਂ ਅਸਤੀਫਾ ਦੇ ਦਿੱਤਾ ਹੈ। ਰਾਮਨਾਇਕੇ ਨੂੰ 2 ਸਾਲ ਦੇ ਲਈ 2015 'ਚ ਗੇਂਦਬਾਜ਼ੀ ਕੋਚ ਲਈ ਨਿਯੁਕਤ ਕੀਤਾ ਗਿਆ ਸੀ। ਸਾਬਕਾ ਤੇਜ਼ ਗੇਂਦਬਾਜ਼ ਵਾਸ ਦੀ ਨਿਯੁਕਤੀ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਤਰ੍ਹਾ ਵਾਸ ਹੁਣ ਭਾਰਤ ਖਿਲਾਫ ਸੀਰੀਜ਼ 'ਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਦੀ ਅਗਵਾਈ ਕਰੇਗਾ।