ਇਕ ਸਮੇਂ ਸੀ ਇਹ ਕ੍ਰਿਕਟਰ ਸ਼੍ਰੀਲੰਕਾ ਟੀਮ ਦੀ ਸ਼ਾਨ, ਅੱਜ ਚਲਾ ਰਿਹਾ ਹੈ ਸਪੋਰਟਸ ਦੀ ਦੁਕਾਨ

09/18/2019 3:51:05 PM

ਸਪੋਰਟਸ ਡੈਸਕ : ਕ੍ਰਿਕਟ ਦੀ ਦੁਨੀਆ ਦੇ ਮਹਾਨ ਬੱਲੇਬਾਜ਼, ਗੇਂਦਬਾਜ਼ ਅਤੇ ਵਿਕਟਕੀਪਰ ਰਹੇ ਹਨ। ਆਪਣੀ ਕ੍ਰਿਕਟ ਕਰੀਅਰ ਦੌਰਾਨ ਕ੍ਰਿਕਟਰਸ ਇੰਨਾ ਪੈਸਾ ਕਮਾ ਲੈਂਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਭਰ ਕੰਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਕਈ ਅਜਿਹੇ ਕ੍ਰਿਕਟਰਸ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਦੇ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੀ ਜੀਵਨ ਆਸਾਨ ਨਹੀਂ ਰਿਹਾ ਹੈ। ਕਦੇ ਟੀਮ ਦੇ ਸਟਾਰ ਰਹੇ ਇਹ ਕ੍ਰਿਕਟਰ ਅੱਜ ਰੋਜ਼ੀ-ਰੋਟੀ ਲਈ ਮਜ਼ਬੂਰ ਹੋ ਚੁੱਕੇ ਹਨ।

ਅਸੀਂ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਉਪੁਲ ਚੰਦਨਾ ਦੀ ਗੱਲ ਕਰ ਰਹੇ ਹਾਂ ਜੋ ਇਨ੍ਹੀ ਦਿਨੀ ਆਪਣਾ ਘਰ ਚਲਾਉਣ ਲਈ ਸ਼੍ਰੀਲੰਕਾ ਵਿਚ ਹੀ ਆਪਣੀ ਇਕ ਸਪੋਰਟਸ ਦੀ ਦੁਕਾਨ ਚਲਾ ਰਹੇ ਹਨ। ਉਹ ਸਪੋਰਟਸ ਦਾ ਸਾਮਾਨ ਲੋਕਾਂ ਨੂੰ ਵੇਚਦੇ ਹਨ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਖੁੱਦ ਇਸ ਦੁਕਾਨ 'ਤੇ ਬੈਠਦੇ ਹਨ। ਅਗਸਤ 2009 ਵਿਚ ਉਸ ਨੇ ਆਪਣੇ ਸਪੋਰਟਸ ਸਟੋਰ ਦੀ ਸ਼ੁਰੂਆਤ ਕੀਤੀ ਸੀ।

ਚੰਦਨਾ ਦੀ ਸਪੋਰਟਸ ਦੀ ਦੁਕਾਨ ਦਾ ਨਾਂ 'ਚੰਦਨਾ ਸਪੋਰਟਸ ਸ਼ਾਪ' ਹੈ। ਉਸਨੇ ਮੀਡੀਆ ਨੂੰ ਦੱਸਿਆ ਕਿ ਇਹ ਸਭ ਇੰਡੀਅਨ ਕ੍ਰਿਕਟ ਲੀਗ ਕਾਰਨ ਹੋਇਆ ਹੈ। ਆਪਣੇ ਕਰੀਅਰ ਦੇ ਬਾਰੇ ਗੱਲ ਕਰਦਿਆਂ ਚੰਦਨਾ ਨੇ ਦੱਸਿਆ ਕਿ ਸੰਨਿਆਸ ਲੈਣ ਦਾ ਫੈਸਲਾ ਸਹੀ ਨਹੀਂ ਸੀ ਕਿਉਂਕਿ ਅਗਲੇ ਸਾਲ ਇੰਡੀਅਨ ਪ੍ਰੀਮਿਅਰ ਲੀਗ ਸ਼ੁਰੂ ਹੋਣ ਵਾਲਾ ਸੀ। ਆਈ. ਸੀ. ਐੱਲ. ਦੇ ਕੋਲ ਮੇਰੇ 60 ਹਜ਼ਾਰ ਯੂ. ਐੱਸ. ਡਾਲਰ ਵੀ ਬਕਾਇਆ ਸੀ। ਇਸ ਲਈ ਮੈਂ ਸਪੋਰਟਸ ਸਟੋਰ ਖੋਲ੍ਹਣ ਦੇ ਬਾਰੇ ਵਿਚ ਸੋਚਿਆ। ਇੱਥੇ ਕ੍ਰਿਕਟ ਕਲੱਬ ਹੈ ਪਰ ਲੋਕਾਂ ਨੂੰ ਖੇਡ ਦਾ ਪੂਰਾ ਸਾਮਾਨ ਨਹੀਂ ਮਿਲਦਾ ਹੈ। ਆਪਣੇ ਬਚਪਨ ਦੇ ਬਾਰੇ ਜ਼ਿਕਰ ਕਰਦਿਆਂ ਉਸਨੇ ਦੱਸਿਆ ਕਿ ਉਸ ਸਮੇਂ ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਹੁੰਦੇ ਸੀ। ਮੈਂ ਇਕ ਗੇਂਦ ਖਰੀਦੀ ਜੋ 2 ਟੁੱਟੀਆਂ ਗੇਂਦਾਂ ਨਾਲ ਬਣੀ ਇਕ ਖਰਾਬ ਗੇਂਦ ਸੀ। ਇਸ ਲਈ ਮੈਂ ਉਸੇ ਦਿਨ ਇਹ ਫੈਸਲਾ ਕੀਤਾ ਕਿ ਭਵਿੱਖ ਵਿਚ ਮੈਂ ਇਕ ਸਪੋਰਟਸ ਸਟੋਰ ਜ਼ਰੂਰ ਖੋਲ੍ਹਾਂਗਾ।

ਇਕ ਸਮੇਂ ਉਪੁਲ ਚੰਦਨਾ ਸ਼੍ਰੀਲੰਕਾ ਦੇ ਬਿਹਤਰੀਨ ਆਲਰਾਊਂਡਰ ਖਿਡਾਰੀ ਮੰਨੇ ਜਾਂਦੇ ਸੀ। ਉਹ ਸ਼ਾਨਦਾਰ ਬੱਲੇਬਾਜ਼ ਹੋਣ ਦੇ ਨਾਲ-ਨਾਲ ਬਿਹਤਰੀਨ ਗੇਂਦਬਾਜ਼ ਵੀ ਸਨ। ਉਸਨੇ ਸ਼੍ਰੀਲੰਕਾ ਲਈ 147 ਵਨ ਡੇ ਮੈਚਾਂ ਵਿਚ 151 ਵਿਕਟਾਂ ਹਾਸਲ ਕੀਤੀਆਂ ਜਦਕਿ 16 ਟੈਸਟ ਮੈਚਾਂ ਵਿਚ ਚੰਦਨਾ ਦੇ 37 ਵਿਕਟ ਹਨ।