ਸ਼੍ਰੀਲੰਕਾ-ਜ਼ਿੰਬਾਬਵੇ ਟੈਸਟ ਰੋਮਾਂਚਕ ਮੋੜ ''ਤੇ

07/18/2017 1:36:20 AM

ਕੋਲੰਬੋ— ਸ਼੍ਰੀਲੰਕਾ ਤੇ ਜ਼ਿੰਬਾਬਵੇ ਵਿਚਾਲੇ ਇਕਲੌਤਾ ਟੈਸਟ ਰੋਮਾਂਚਕ ਮੋੜ 'ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਨੇ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੋਮਵਾਰ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ਗੁਆ ਕੇ 170 ਦੌੜਾਂ ਬਣਾ ਲਈਆਂ ਹਨ। ਸ਼੍ਰ੍ਰੀਲੰਕਾ ਨੂੰ ਜਿੱਤ ਲਈ ਆਖਰੀ ਦਿਨ 218 ਦੌੜਾਂ ਬਣਾਉਣੀਆਂ ਹਨ, ਜਦਕਿ ਉਸਦੀਆਂ ਸੱਤ ਵਿਕਟਾਂ ਅਜੇ ਬਾਕੀ ਹਨ। ਚੌਥੇ ਦਿਨ ਦੀ ਖੇਡ ਦੀ ਸਮਾਪਤੀ ਤਕ ਕੁਸ਼ਲ ਮੇਂਡਿਸ 60 ਦੌੜਾਂ ਬਣਾ ਕੇ ਅਤੇ ਐਂਜਲੋ ਮੈਥਿਊਜ਼ 17 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਇਸ ਤੋਂ ਪਹਿਲਾਂ ਜ਼ਿੰਬਾਬਵੇ ਨੇ ਦੂਜੀ ਪਾਰੀ ਵਿਚ 6 ਵਿਕਟਾਂ 'ਤੇ 252 ਦੌੜਾਂ ਤੋਂ ਅੱਗੇ ਖੇਡਦੇ ਹੋਏ 377 ਦੌੜਾਂ ਬਣਾਈਆਂ।