SL v IND : ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਜਿੱਤੀ ਟੀ20 ਸੀਰੀਜ਼

07/30/2021 12:07:19 AM

ਕੋਲੰਬੋ- ਭਾਰਤੀ ਟੀਮ ਦੇ ਕਪਤਾਨ ਸ਼ਿਖਰ ਧਵਨ ਨੇ ਟੀ 20 ਸੀਰੀਜ਼ ਦੇ ਆਖਰੀ ਅਤੇ ਫੈਸਲਾਕੁੰਨ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਉਸ ਦਾ ਇਹ ਫ਼ੈਸਲਾ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਗਲਤ ਸਾਬਤ ਕਰ ਦਿੱਤਾ। ਹਸਰੰਗਾ ਅਤੇ ਦਾਸੁਨ ਸ਼ਨਾਕਾ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤੀ ਟੀਮ 8 ਵਿਕਟਾਂ ਦੇ ਨੁਕਸਾਨ ’ਤੇ ਸਿਰਫ 81 ਦੌੜਾਂ ਹੀ ਬਣਾ ਸਕੀ ਅਤੇ ਸ਼੍ਰੀਲੰਕਾ ਸਾਹਮਣੇ 82 ਦੌੜਾਂ ਦਾ ਟੀਚਾ ਰੱਖਿਆ।

ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਨੇ 82 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਇਸ ਤਰ੍ਹਾਂ ਸ਼੍ਰੀਲੰਕਾ ਨੇ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤ ਲਈ।

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਕਪਤਾਨ ਸ਼ਿਖਰ ਧਵਨ ਪਹਿਲੀ ਹੀ ਗੇਂਦ ’ਤੇ ਜ਼ੀਰੋ ’ਤੇ ਆਊਟ ਹੋ ਗਏ। ਚਮੀਰਾ ਨੇ ਧਵਨ ਨੂੰ ਡੀ ਸਿਲਵਾ ਹੱਥੋਂ ਕੈਚ ਕਰਵਾ ਕੇ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਭਾਰਤੀ ਟੀਮ ਨੂੰ ਦੂਜਾ ਝਟਕਾ ਦੇਵਦੱਤ ਪੱਡੀਕਲ ਦੇ ਰੂਪ ’ਚ ਲੱਗਾ। ਪੱਡੀਕਲ 15 ਗੇਂਦਾਂ ’ਤੇ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਹਸਰੰਗਾ ਨੇ ਸੰਜੂ ਸੈਮਸਨ ਨੂੰ ਜ਼ੀਰੋ ’ਤੇ ਆਊਟ ਕਰ ਕੇ ਤੀਜਾ ਝਟਕਾ ਦਿੱਤਾ। ਇਸ ਤੋਂ ਬਾਅਦ ਹਸਰਗਾ ਨੇ ਗਾਇਕਵਾੜ ਨੂੰ 14 ਦੌੜਾਂ ’ਤੇ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ।

ਭਾਰਤ ਨੂੰ ਨਿਤੀਸ਼ ਰਾਣਾ ਦੇ ਰੂਪ ’ਚ ਪੰਜਵਾਂ ਝਟਕਾ ਲੱਗਾ। ਉਸ 9 ਦੌੜਾਂ ਬਣਾਉਣ ਤੋਂ ਬਾਅਦ ਸ਼ਨਾਕਾ ਨੇ ਆਊਟ ਕੀਤਾ। ਭਾਰਤੀ ਟੀਮ ਨੂੰ ਛੇਵਾਂ ਝਟਕਾ ਭੁਵਨੇਸ਼ਵਰ ਕੁਮਾਰ ਦੇ ਰੂਪ ’ਚ ਲੱਗਾ। ਹਸਰੰਗਾ ਨੇ ਭੁਵਨੇਸ਼ਵਰ ਕੁਮਾਰ ਨੂੰ 16 ਦੌੜਾਂ ’ਤੇ ਪੈਵੇਲੀਅਨ ਭੇਜਿਆ। ਸ਼੍ਰੀਲੰਕਾ ਟੀਮ ਦੇ ਕਪਤਾਨ ਸ਼ਨਾਕਾ ਨੇ ਰਾਹੁਲ ਚਾਹਰ ਨੂੰ 5 ਦੌੜਾਂ ’ਤੇ ਆਊਟ ਕਰ ਕੇ ਟੀਮ ਨੂੰ ਸੱਤਵੀਂ ਸਫਲਤਾ ਦਿਵਾਈ। ਹਸਰੰਗਾ ਨੇ ਵਰੁਣ ਚੱਕਰਵਰਤੀ ਨੂੰ ਜ਼ੀਰੋ 'ਤੇ ਆਊਟ ਕਰ ਕੇ ਭਾਰਤ ਨੂੰ 8ਵਾਂ ਝਟਕਾ ਦਿੱਤਾ। ਭਾਰਤੀ ਟੀਮ ਨਿਰਧਾਰਤ 20 ਓਵਰਾਂ ’ਚ ਸਿਰਫ 81 ਦੌੜਾਂ ਹੀ ਬਣਾ ਸਕੀ ਅਤੇ ਸ਼੍ਰੀਲੰਕਾ ਦੇ ਸਾਹਮਣੇ 82 ਦੌੜਾਂ ਦਾ ਟੀਚਾ ਰੱਖਿਆ।

ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਅਵਿਸ਼ਕਾ ਫਰਨਾਂਡੀਜ਼ ਦੇ ਰੂਪ ਵਿਚ 23 ਦੌੜਾਂ ’ਤੇ ਪਹਿਲਾ ਝਟਕਾ ਲੱਗਾ। ਰਾਹੁਲ ਚਾਹਰ ਨੇ 12 ਦੌੜਾਂ ਬਣਾ ਕੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਚਾਹਰ ਨੇ ਭਾਨੂਕਾ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ। ਭਾਨੂਕਾ 18 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਤੀਜਾ ਝਟਕਾ ਸਦੀਰਾ ਦੇ ਰੂਪ ’ਚ ਲੱਗਾ। ਉਹ 6 ਦੌੜਾਂ ਬਣਾ ਕੇ ਰਾਹੁਲ ਚਾਹਰ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਡੀ ਸਿਲਵਾ ਅਤੇ ਹਸਰੰਗਾ ਦੀ ਜੋੜੀ ਨੇ ਟੀਮ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ।

ਪਲੇਇੰਗ ਇਲੈਵਨ :-
ਭਾਰਤੀ ਟੀਮ-ਸ਼ਿਖਰ ਧਵਨ (ਕਪਤਾਨ), ਰੂਤੁਰਾਜ ਗਾਇਕਵਾੜ, ਦੇਵਦੱਤ ਪੱਡੀਕਲ, ਸੰਜੂ ਸੈਮਸਨ (ਵਿਕਟਕੀਪਰ), ਨਿਤੀਸ਼ ਰਾਣਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਰਾਹੁਲ ਚਾਹਰ, ਦੀਪਕ ਚਾਹਰ, ਚੇਤਨ ਸਕਾਰੀਆ, ਵਰੁਣ ਚੱਕਰਵਰਤੀ।

ਸ਼੍ਰੀਲੰਕਾ ਟੀਮ-ਅਵਿਸ਼ਕਾ ਫਰਨਾਂਡੋ, ਮਿਨੋਡ ਭਾਨੂਕਾ (ਵਿਕਟਕੀਪਰ), ਧਨੰਜਯ ਡੀ ਸਿਲਵਾ, ਸਦੀਰਾ ਸਮਰਵਿਕ੍ਰਮਾ, ਦਾਸੁਨ ਸ਼ਾਨਾਕਾ (ਕਪਤਾਨ), ਰਮੇਸ਼ ਮੈਂਡਿਸ, ਵਨਿੰਦੂ ਹਸਰੰਗਾ, ਚਮਿਕਾ ਕਰੁਣਾਰਤਨੇ, ਈਸੁਰੂ ਉਡਾਨਾ, ਅਕਿਲਾ ਧਨੰਜਯ, ਦੁਸ਼ਮੰਥ ਚਮੀਰਾ।

 

 

Manoj

This news is Content Editor Manoj