ਭਾਰਤ-ਸ਼੍ਰੀਲੰਕਾ ਸੀਰੀਜ਼ ਨੂੰ ਲੈ ਕੇ ਬੀ. ਸੀ. ਸੀ. ਆਈ. ਵਲੋਂ ਆਇਆ ਵੱਡਾ ਬਿਆਨ

05/17/2020 4:03:22 PM

ਸਪੋਰਟਸ ਡੈਸਕ— ਇਸ ਸਮੇਂ ਜਦੋਂ ਸਾਰੇ ਕ੍ਰਿਕਟ ਬੋਰਡ ਕੋਰੋਨਾਵਾਇਰਸ ਦੇ ਕਾਰਨ ਦੌਰੇ ਰੱਦ ਕਰ ਰਹੇ ਹਨ, ਉਥੇ ਹੀ ਸ਼੍ਰੀਲੰਕਾ ਕ੍ਰਿਕਟ ਨੇ ਬੀ. ਸੀ. ਸੀ. ਆਈ. ਤੋਂ ਦੌਰਾ ਰੱਦ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਜੁਲਾਈ ਦੇ ਮੱਧ ’ਚ ਹੋਣ ਵਾਲੇ ਸੀਮਿਤ ਓਵਰਾਂ ਦੀ ਸੀਰੀਜ਼ ਦੇ ਦੌਰੇ ਨੂੰ ਬਰਕਰਾਰ ਰੱਖਣ ਨੂੰ ਕਿਹਾ ਹੈ। ਭਾਰਤੀ ਬੋਰਡ ਨੂੰ ਹਾਲਾਂਕਿ ਲੱਗਦਾ ਹੈ ਕਿ ਇਹ ਲਗਭਗ ਅਸੰਭਵ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਆਈ. ਏ. ਐੱਨ. ਐੱਸ ਤੋਂ ਕਿਹਾ ਕਿ ਇਸ ’ਚ ਅਜੇ ਵੀ ਹਾਲਾਂਕਿ ਕੁਝ ਸਮਾਂ ਹੈ ਪਰ ਭਾਰਤੀ ਟੀਮ ਜੁਲਾਈ ’ਚ ਸ਼੍ਰੀਲੰਕਾ ਦਾ ਦੌਰਾ ਕਰੇ, ਇਹ ਲਗਭਗ ਅਸੰਭਵ ਜਿਹਾ ਲੱਗ ਰਿਹਾ ਹੈ।

ਉਨ੍ਹਾਂ ਨੇ ਕਿਹਾ, ਮੈਂ ਇਹ ਕਹਾਂਗਾ ਕਿ ਇਸ ਸਮੇਂ ਦੌਰੇ ਦਾ ਹੋਣਾ ਲਗਭਗ ਅਸੰਭਵ ਲੱਗ ਰਿਹਾ ਹੈ। ਪਹਿਲਾਂ ਤਾਂ ਸਾਨੂੰ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਇਕ ਸਮੇਂ ਇਕ ਹੀ ਕਦਮ ਚੁੱਕਣਾ ਹੋਵੇਗਾ। ਤੁਹਾਨੂੰ ਪਤਾ ਹੋਵੇਗਾ ਕਿ ਇਸ ਸਮੇਂ ਸਾਡੇ ਕੁਝ ਖਿਡਾਰੀ ਮੁੰਬਈ ਅਤੇ ਬੈਂਗਲੁਰੂ ’ਚ ਫਸੇ ਹੋਏ ਹਨ। ਇਹ ਦੋਵੇਂ ਜ਼ੋਨ ਕੋਰੋਨਾਵਾਇਰਸ ਨਾਲ ਕਾਫ਼ੀ ਪ੍ਰਭਾਵਿਤ ਹਨ। ਕੀ ਭਾਰਤੀ ਟੀਮ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਬਿਨਾਂ ਦੌਰਾ ਕਰੇਗੀ, ਇਸ ਸਵਾਲ ’ਚ ਜਾਣ ਦੇ ਜਗ੍ਹਾ ਮੈਂ ਇਹ ਸਵਾਲ ਕਰਵਾਂਗਾ ਕਿ ਕੀ ਅੰਤਰਰਾਸ਼ਟਰੀ ਆਵਾਜਾਈ ਸੰਭਵ ਹੋ ਸਕੇਗਾ? ਇਸ ਲਈ ਸਾਨੂੰ ਇੰਤਜ਼ਾਰ ਕਰਨ ਦੀ ਨੀਤੀ ਅਪਨਾਉਣੀ ਹੋਵੇਗੀ।

ਉਨ੍ਹਾਂ ਨੇ ਕਿਹਾ, ਪਰ ਸਰਕਾਰ ਜਿਸ ਤਰ੍ਹਾਂ ਪੂਰੀ ਤਾਕਤ ਨਾਲ ਕੋਰੋਨਾਵਾਇਰਸ ਨਾਲ ਲੜ ਰਹੀ ਹੈ, ਉਸ ’ਚ ਮੈਨੂੰ ਸ਼ੱਕ ਹੈ ਕਿ ਅਸੀਂ ਜੁਲਾਈ ਦੇ ਮੱਧ ’ਚ ਬਾਹਰ ਸਫਰ ਕਰਨ ਦੀ ਹਾਲਤ ’ਚ ਹੋਵਾਂਗੇ। ਬੀ. ਸੀ. ਸੀ. ਆਈ. ਨਿਸ਼ਚਿਤ ਤੌਰ ’ਤੇ ਆਪਣੀ ਸਾਰੀ ਵਚਨਬਧੱਤਾ ਪੂਰੀ ਕਰਨ ਦੀ ਕੋਸ਼ਿਸ਼ ਕਰੇਗੀ, ਅਜੇ ਨਹੀਂ ਤਾਂ ਬਾਅਦ ’ਚ, ਜੋ ਦੋਵਾਂ ਬੋਡਰਾਂ ਲਈ ਸਹੀ ਰਹੇਗਾ। ਪਰ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਸੁਰੱਖਿਆ ਪਹਿਲਾਂ ਹੈ। ਨਾਲ ਹੀ ਰੈੱਡ ਜ਼ੋਨ ਤੋਂ ਖਿਡਾਰੀਆਂ ਨੂੰ ਗ੍ਰੀਨ ਜੋਨ ’ਚ ਲਿਆਉਣ ਦੀ ਮਨਜ਼ੂਰੀ ਨਹੀਂ ਹੈ। ਜੇਕਰ ਸਰਕਾਰ ਭਵਿੱਖ ’ਚ ਇਸ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਦੇਖਦੇ ਹਾਂ ਕਿ ਕੀ ਹੰੁਦਾ ਹੈ ਅਤੇ ਕੀ ਅਸੀਂ ਘਰੇਲੂ ਕ੍ਰਿਕਟ ਸ਼ੁਰੂ ਕਰ ਸੱਕਦੇ ਹਾਂ। ਇਸ ਸਮੇਂ ਘਰੇਲੂ ਕ੍ਰਿਕਟ ’ਤੇ ਧਿਆਨ ਹੈ।

Davinder Singh

This news is Content Editor Davinder Singh