ਸ਼੍ਰੀਲੰਕਾ ਨੇ ਕੀਤੀ BCCI ਤੋਂ ਅਪੀਲ, ਜੁਲਾਈ ’ਚ ਹੋਣ ਵਾਲੀ ਸੀਰੀਜ਼ ਨਾ ਕੀਤੀ ਜਾਵੇਂ ਰੱਦ

05/16/2020 11:21:15 AM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਚੱਲਦੇ ਹੁਣ ਤਕ ਇਹ ਪਤਾ ਨਹੀਂ ਚੱਲ ਪਾ ਰਿਹਾ ਹੈ ਕਿ ਟੀਮ ਇੰਡੀਆ ਦੇ ਖਿਡਾਰੀ ਕਦੋਂ ਮੈਦਾਨ ’ਤੇ ਉਤਰਨਗੇ ਪਰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਬੀ. ਸੀ. ਸੀ. ਆਈ. ਨੂੰ ਵਨ-ਡੇ ਅਤੇ ਟੀ-20 ਸੀਰੀਜ਼ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਹਿ ਦਿੱਤਾ ਹੈ। ਗੁਆਂਢੀ ਦੇਸ਼ ਸ਼੍ਰੀਲੰਕਾ ਦੇ ਕ੍ਰਿਕਟ ਬੋਰਡ SLC ਨੂੰ ਇਹ ਡਰ ਪ੍ਰੇਸ਼ਾਨ ਕਰ ਰਿਹਾ ਹੈ ਕਿ ਕਿੱਤੇ ਜੁਲਾਈ ’ਚ ਹੋਣ ਵਾਲਾ ਭਾਰਤੀ ਟੀਮ ਦਾ ਦੌਰਾ ਵੀ ਇਸ ਵਾਇਰਸ ਦੀ ਚਪੇਟ ’ਚ ਨਾ ਆ ਜਾਵੇ। ਸ਼੍ਰੀਲੰਕਾ ਕ੍ਰਿਕਟ ਨੇ ਬੀ. ਸੀ. ਸੀ. ਆਈ. ਤੋਂ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਆਪਸ਼ਨਸ ’ਤੇ ਵਿਚਾਰ ਕਰੇ ਜਿਨ੍ਹਾਂ ਤੋਂ ਜੁਲਾਈ ’ਚ ਭਾਰਤੀ ਟੀਮ ਦਾ ਸ਼੍ਰੀਲੰਕਾਈ ਦੌਰਾ ਸੰਭਵ ਹੋ ਸਕੇ ਜਿਸ ’ਤੇ ਕੋਵਿਡ-19 ਦੇ ਕਾਰਨ ਕਾਲੇ ਬੱਦਲ ਮੰਡਰਾ ਰਹੇ ਹਨ।

ਸ਼੍ਰੀਲੰਕਾ ਬੋਰਡ ਨੇ ਕੀਤੀ ਬੀ. ਸੀ. ਸੀ. ਆਈ ਨੂੰ ਈ-ਮੇਲ
ਸ਼੍ਰੀਲੰਕਾ ਦੇ ਅਖਬਾਰ ਦ ਆਇਸਲੈਂਡ ’ਚ ਛੱਪੀ ਇਕ ਰਿਪੋਰਟ ਦੇ ਮੁਤਾਬਕ, ਸ਼੍ਰੀਲੰਕਾ ਕ੍ਰਿਕਟ ਨੇ ਬੀ. ਸੀ. ਸੀ. ਆਈ. ਨੂੰ ਇਕ ਮੇਲ ਭੇਜੀ ਹੈ ਜਿਸ ’ਚ ਉਸ ਨੇ ਜੁਲਾਈ ’ਚ ਬਦਲਵੇ ਜਗ੍ਹਾ ’ਤੇ ਸੀਰੀਜ਼ ਨੂੰ ਸ਼ੁਰੂ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ”

ਰਿਪੋਰਟ ’ਚ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਭਾਰਤੀ ਟੀਮ ਨੂੰ ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਅਜਿਹੀ ਵੀ ਸੰਭਾਵਨਾ ਹੈ ਕਿ ਪ੍ਰਸ਼ੰਸਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੀਰੀਜ਼ ਬਿਨਾਂ ਦਰਸ਼ਕਾਂ ਦੇ ਖਾਲੀ ਸਟੇਡੀਅਮ ’ਚ ਆਯੋੋਜਿਤ ਕੀਤੀ ਜਾਵੇ। ਬੀ. ਸੀ. ਸੀ. ਆਈ ਦਾ ਸਾਫ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਵਲੋਂ ਸਪੱਸ਼ਟ ਨਿਰਦੇਸ਼ ਅਤੇ ਯਾਤਰਾ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ, ਉਹ ਇਸ ਸਮੇਂ ਕੁਝ ਵੀ ਕਰਨ ’ਚ ਸਮਰੱਥਾਵਾਨ ਨਹੀਂ ਹੋਣਗੇ। ਇਸ ਤੋਂ ਪਹਿਲਾਂ ਇੰਗਲੈਂਡ ਦਾ ਸ਼੍ਰੀਲੰਕਾ ਦੌਰਾ ਇਸ ਮਹਾਂਮਰੀ ਦੇ ਕਾਰਨ ਦੂਜੇ ਅਭਿਆਸ ਮੈਚ ਤੋਂ ਬਾਅਦ ’ਚ ਰੱਦ ਹੋ ਗਿਆ। ਭਾਰਤ ਦਾ ਇਹ ਦੌਰਾ ਐੱਸ. ਐੱਲ. ਸੀ. ਨੂੰ ਫਾਇਦਾ ਪਹੁੁੰਚਾਏਗਾ ਅਤੇ ਬੋਰਡ ਇਸ ਦੌਰੇ ’ਤੇ ਕਾਫ਼ੀ ਹੱਦ ਤਕ ਨਿਰਭਰ ਹੈ।

ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਜੁਲਾਈ ਦੇ ਮੱਧ ’ਚ ਤਿੰਨ ਵਨ-ਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ, ਪਰ ਕੋਰੋਨਾਵਾਇਰਸ ਦੇ ਕਾਰਨ ਪੂਰੇ ਵਿਸ਼ਵ ’ਚ ਖੇਡ ਗਤੀਵਿਧੀਆਂ ਰੁਕੀਆਂ ਹੋਈਆਂ ਹਨ ਅਤੇ ਇਸ ਕਾਰਨ ਟੋਕੀਓ ਓਲੰਪਿਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਅਜਿਹੇ ’ਚ ਭਾਰਤ ਦੇ ਸ਼੍ਰੀਲੰਕਾ ਦੌਰੇ ’ਤੇ ਵੀ ਸਵਾਲ ਖੜੇ ਹੋ ਰਹੇ ਹਨ।

Davinder Singh

This news is Content Editor Davinder Singh